ਲੰਡਨ- ਸਾਬਕਾ ਕਪਤਾਨ ਜੋ ਰੂਟ ਦੀ ਅਜੇਤੂ 115 ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਇਤਿਹਾਸਕ ਲਾਰਡਸ ਮੈਦਾਨ 'ਚ ਚੌਥੇ ਹੀ ਦਿਨ ਐਤਵਾਰ ਨੂੰ ਪਹਿਲੇ ਸੈਸ਼ਨ 'ਚ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।
ਇਹ ਵੀ ਪੜ੍ਹੋ : IPL 2008 'ਚ ਸ਼੍ਰੀਸੰਤ ਨੂੰ ਹਰਭਜਨ ਨੇ ਮਾਰਿਆ ਸੀ ਥੱਪੜ, ਹੁਣ ਮੁਆਫ਼ੀ ਮੰਗਦੇ ਹੋਏ ਕਹੀ ਇਹ ਗੱਲ
ਇੰਗਲੈਂਡ ਨੂੰ ਮੈਚ ਜਿੱਤਣ ਲਈ 277 ਦੌੜਾਂ ਦਾ ਟੀਚਾ ਮਿਲਿਆ ਸੀ। ਇੰਗਲੈਂਡ ਨੇ ਤੀਜੇ ਦਿਨ ਸਟੰਪਸ ਤਕ ਪੰਜ ਵਿਕਟਾਂ ਗੁਆ ਕੇ 216 ਦੌੜਾਂ ਬਣਾ ਲਈਆਂ ਸਨ। ਉਸ ਨੂੰ ਮੈਚ ਜਿੱਤਣ ਲਈ 61 ਦੌੜਾਂ ਦੀ ਲੋੜ ਸੀ ਜਦਕਿ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ਦੀ ਜ਼ਰੂਰਤ ਸੀ। ਰੂਟ ਤੇ ਬੇਨ ਫਾਕਸ ਨੇ ਕੀਵੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਇੰਗਲੈਂਡ ਨੇ ਪੰਜ ਵਿਕਟ 'ਤੇ 279 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਇਹ ਵੀ ਪੜ੍ਹੋ : ISSF World Cup : ਸਵਪਨਿਲ-ਆਸ਼ੀ ਨੇ 50 ਮੀਟਰ ਰਾਈਫਲ 3ਪੀ ਮਿਕਸਡ 'ਚ ਭਾਰਤ ਲਈ ਜਿੱਤਿਆ ਸੋਨ ਤਗ਼ਮਾ
ਰੂਟ 77 ਦੌੜਾਂ ਤੋਂ ਅੱਗੇ ਖੇਡਦੇ ਹੋਏ 170 ਗੇਂਦਾਂ 'ਚ 12 ਚੌਕਿਆਂ ਦੀ ਮਦਦ ਨਾਲ 115 ਦੌੜਾਂ ਬਣਾ ਕੇ ਅਜੇਤੂ ਪਵੇਲੀਅਨ ਪਰਤੇ। ਬੇਨ ਫਾਕਸ 9 ਦੌੜਾਂ ਤੋਂ ਅੱਗੇ ਖੇਡਦੇ ਹੋਏ 92 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾ ਕੇ ਅਜੇਤੂ ਰਹੇ। ਇੰਗਲੈਂਡ ਨੇ ਆਪਣਾ ਪੰਜਵਾਂ ਵਿਕਟ 159 ਦੇ ਸਕੋਰ 'ਤੇ ਗੁਆਇਆ ਸੀ ਪਰ ਉਸ ਤੋਂ ਬਾਅਦ ਰੂਟ ਤੇ ਫਾਕਸ ਨੇ ਛੇਵੇਂ ਵਿਕਟ ਦੀ ਅਜੇਤੂ ਸਾਂਝੇਦਾਰੀ 'ਚ 28.5 ਓਵਰ 'ਚ 120 ਦੌੜਾਂ ਜੋੜ ਕੇ ਟੀਮ ਨੂੰ ਯਾਦਗਾਰ ਜਿੱਤ ਦਿਵਾਈ। ਰੂਟ ਨੇ ਟਿਮ ਸਾਊਦੀ ਦੀ ਗੇਂਦ 'ਤੇ ਜੇਤੂ ਚੌਕਾ ਮਾਰਿਆ। ਨਿਊਜ਼ੀਲੈਂਡ ਦਾ ਕੋਈ ਵੀ ਬੱਲੇਬਾਜ਼ ਚੌਥੇ ਦਿਨ ਇੰਗਲੈਂਡ ਦੀ ਕੋਈ ਵਿਕਟ ਨਹੀਂ ਲੈ ਸਕਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਟਲੀ ਓਪਨ ਗੋਲਫ਼ ਟੂਰਨਾਮੈਂਟ : ਵਾਣੀ ਸਾਂਝੇ 31ਵੇਂ ਤੇ ਅਮਨਦੀਪ ਸਾਂਝੇ 39ਵੇਂ ਸਥਾਨ 'ਤੇ
NEXT STORY