ਸਪੋਰਟਸ ਡੈਸਕ- ਐਮੀ ਜੋਂਸ (129), ਟੈਮੀ ਬੋਮਾਂਟ (106) ਦੀ ਸੈਂਕੜੇ ਅਤੇ ਐਮਾ ਲੈਂਬ (55) ਦੀ ਅਰਧ-ਸੈਂਕੜੇ ਵਾਲੀ ਪਾਰੀ ਦੇ ਏਲਿਸ ਕੈਪਸੀ (3 ਵਿਕਟ), ਲਿੰਸੀ ਸਮਿੱਥ ਅਤੇ ਲਾਰੇਨ ਫਾਈਲਰ (2-2 ਵਿਕਟ) ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਦੀ ਮਹਿਲਾ ਟੀਮ ਨੇ ਦੂਸਰੇ ਵਨਡੇ ਮੁਕਾਬਲੇ ’ਚ ਵੈਸਟਇੰਡੀਜ਼ ਨੂੰ 143 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਇੰਗਲੈਂਡ ਨੇ 3 ਮੈਚਾਂ ਦੀ ਲੜੀ ’ਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ।
ਇਹ ਵੀ ਪੜ੍ਹੋ- 'ਗਿੱਲ ਨੂੰ ਟੈਸਟ ਕ੍ਰਿਕਟ 'ਚ ਬੱਲੇਬਾਜ਼ੀ ’ਤੇ ਕਰਨਾ ਪਵੇਗਾ ਕੰਮ, ਬਤੌਰ ਕਪਤਾਨ ਇਹ ਨਹੀਂ ਹੋਵੇਗਾ ਸੌਖਾ' ; ਪੌਂਟਿੰਗ
ਲੈਸਟਰ ਦੇ ਗ੍ਰੇਸ ਰੋਡ ਸਟੇਡੀਅਮ ’ਚ ਬੁੱਧਵਾਰ ਰਾਤ ਖੇਡੇ ਗਏ ਮੁਕਾਬਲੇ ’ਚ ਇੰਗਲੈਂਡ ਦੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਨਿਰਧਾਰਿਤ 50 ਓਵਰਾਂ ’ਚ 6 ਵਿਕਟਾਂ ’ਤੇ 366 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਜਵਾਬ ’ਚ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਵੈਸਟਇੰਡੀਜ਼ ਦੀ ਪੂਰੀ ਟੀਮ ਨੂੰ 45.4 ਓਵਰ ’ਚ 233 ਦੌੜਾਂ ’ਤੇ ਸਿਮੇਟ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਗਿੱਲ ਨੂੰ ਟੈਸਟ ਕ੍ਰਿਕਟ 'ਚ ਬੱਲੇਬਾਜ਼ੀ ’ਤੇ ਕਰਨਾ ਪਵੇਗਾ ਕੰਮ, ਬਤੌਰ ਕਪਤਾਨ ਇਹ ਨਹੀਂ ਹੋਵੇਗਾ ਸੌਖਾ' ; ਪੌਂਟਿੰਗ
NEXT STORY