ਸਪੋਰਟਸ ਡੈਸਕ— ਭਾਰਤੀ ਵੇਟਲਿਫਟਰ ਅਜੇ ਸਿੰਘ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੇ ਕਲੀਨ ਐਂਡ ਜਰਕ 'ਚ ਨਵਾਂ ਰਾਸ਼ਟਰਮੰਡਲ ਰਿਕਾਰਡ ਕਾਇਮ ਕਰਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਸੋਨ ਤਮਗਾ ਹਾਸਲ ਕੀਤਾ। 22 ਸਾਲਾ ਇਸ ਖਿਡਾਰੀ ਨੇ 81 ਕਿਲੋਗ੍ਰਾਮ ਭਾਰਵਰਗ ਦੇ ਕਲੀਨ ਐਂਡ ਜਰਕ 'ਚ ਆਪਣੀ ਸਰੀਰ ਤੋਂ ਦੁਗਣੇ ਤੋਂ ਜ਼ਿਆਦਾ ਭਾਰ (190 ਕਿਲੋਗ੍ਰਾਮ) ਚੁੱਕਦੇ ਹੋਏ ਓਲੰਪਿਕ ਕੁਆਲੀਫਾਇੰਗ ਮੁਕਾਬਲੇ ਦੇ ਲਈ ਅਹਿਮ ਅੰਕ ਵੀ ਹਾਸਲ ਕੀਤਾ।
ਏਸ਼ੀਆਈ ਯੁਵਾ ਅਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜੇਤੂ ਨੇ ਸਨੈਚ ਵਰਗ 'ਚ 148 ਕਿਲੋਗ੍ਰਾਮ ਦਾ ਭਾਰ ਚੁੱਕਿਆ ਜਿਸ ਨਾਲ ਉਨ੍ਹਾਂ ਦਾ ਕੁਲ ਸਕੋਰ 338 ਕਿਲੋਗ੍ਰਾਮ ਹੋ ਗਿਆ। ਇਹ ਅਜੇ ਹੁਣ ਤੱਕ ਦਾਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਪ੍ਰੈਲ 'ਚ ਚੀਨ ਦੇ ਨਿੰਗਬੋ 'ਚ ਆਯੋਜਿਤ ਏਸ਼ੀਆਈ ਚੈਂਪੀਅਨਸ਼ਿਪ 'ਚ 320 ਕਿਲੋਗ੍ਰਾਮ (142 ਕਿਲੋਗ੍ਰਾਮ+178 ਕਿਲੋਗ੍ਰਾਮ) ਦਾ ਭਾਰ ਚੁੱਕਿਆ। ਉਨ੍ਹਾਂ ਦੀ ਮੌਜੂਦਾ ਕੋਸ਼ਿਸ਼ ਇਸ ਤੋਂ 18 ਕਿਲੋਗ੍ਰਾਮ ਜ਼ਿਆਦਾ ਹੈ। ਇਸ ਭਾਰ ਵਰਗ 'ਚ ਭਾਰਤ ਦੇ ਪਾਪੁਲ ਚਾਂਗਮਈ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਚਾਂਗਮੇਈ ਨੇ ਕੁਲ 313 ਕਿਲੋਗ੍ਰਾਮ (135 ਕਿਲੋਗ੍ਰਾਮ+178 ਕਿਲੋਗ੍ਰਾਮ) ਦਾ ਭਾਰ ਚੁੱਕਿਆ। ਮਹਿਲਾਵਾਂ 87 ਕਿਲੋਗ੍ਰਾਮ ਭਾਰਵਰਗ ਦੇ ਮੁਕਾਬਲੇ 'ਚ ਪੀ. ਅਨੁਰਾਧਾ ਨੇ 221 ਕਿਲੋਗ੍ਰਾਮ (100 ਕਿਲੋਗ੍ਰਾਮ+87 ਕਿਲੋਗ੍ਰਾਮ) ਨੇ ਸੋਨ ਤਮਗਾ ਹਾਸਲ ਕੀਤਾ।
ਅਮਰੀਕੀ ਓਪਨ ਕੁਆਟਰ ਫਾਈਨਲ 'ਚ ਪ੍ਰਣਏ ਤੇ ਸੌਰਭ ਦਾ ਸਾਹਮਣਾ
NEXT STORY