ਬ੍ਰਿਸਟਲ (ਇੰਗਲੈਂਡ)– ਇੰਗਲੈਂਡ ਨੇ 3 ਮੈਚਾਂ ਦੀ ਲੜੀ ਦੇ ਦੂਜੇ ਟੀ-20 ਕੌਮਾਂਤਰੀ ਵਿਚ ਵੈਸਟਇੰਡੀਜ਼ ਨੂੰ 9 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ਨਾਲ ਹਰਾ ਕੇ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਟੀਮ ਨੇ ਇਸ ਤੋਂ ਪਹਿਲਾਂ ਤਿੰਨ ਮੈਚਾਂ ਦੀ ਵਨ ਡੇ ਲੜੀ ਵਿਚ ਵੀ ਸੂਪੜਾ ਸਾਫ ਕੀਤਾ ਸੀ, ਜਿਸ ਨਾਲ ਨਵੇਂ ਕਪਤਾਨ ਹੈਰੀ ਬਰੂਕ ਨੇ 11 ਦਿਨਾਂ ਦੇ ਅੰਦਰ ਦੂਜੀ ਲੜੀ ਵਿਚ ਜਿੱਤ ਦਰਜ ਕੀਤੀ। ਜੋਸ ਬਟਲਰ ਤੋਂ ਬਾਅਦ ਟੀਮ ਦੀ ਕਮਾਨ ਸੰਭਾਲਣ ਵਾਲੇ ਬਰੂਕ ਦੀ ਇਹ 5 ਮੈਚਾਂ ਵਿਚ 5ਵੀਂ ਜਿੱਤ ਹੈ। ਵੈਸਟਇੰਡੀਜ਼ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ 6 ਵਿਕਟਾਂ ’ਤੇ 196 ਦੌੜਾਂ ਬਣਾਈਆਂ। ਇੰਗਲੈਂਡ ਨੇ 18.3 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ’ਤੇ 199 ਦੌੜਾਂ ਬਣਾ ਕੇ ਮੈਚ ਤੇ ਲੜੀ ਜਿੱਤ ਲਈ। ਲੜੀ ਦਾ ਤੀਜਾ ਮੈਚ ਮੰਗਲਵਾਰ ਨੂੰ ਸਾਊਥੰਪਟਨ ਵਿਚ ਖੇਡਿਆ ਜਾਵੇਗਾ।
ਇਕ ਤੋਂ ਬਾਅਦ ਇਕ 6 ਧਾਕੜ ਖਿਡਾਰੀਆਂ ਨੇ ਲਿਆ ਸੰਨਿਆਸ, ਕ੍ਰਿਕਟ ਜਗਤ 'ਚ ਮਚੀ ਤਰਥੱਲੀ
NEXT STORY