ਸਪੋਰਟਸ ਡੈਸਕ- ਜਰਮਨੀ 'ਚ ਖੇਡੇ ਜਾ ਰਹੇ ਯੂਰੋ ਕੱਪ ਦੇ ਸੈਮੀਫਾਈਨਲ ਮੁਕਾਬਲੇ 'ਚ ਇੰਗਲੈਂਡ ਨੇ ਪਿੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਨੀਦਰਲੈਂਡ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ।
ਮੁਕਾਬਲਾ ਸ਼ੁਰੂ ਹੋਣ ਦੇ 7ਵੇਂ ਮਿੰਟ 'ਚ ਹੀ ਨੀਦਰਲੈਂਡ ਦੇ ਜ਼ੇਵੀ ਸਿਮਨਸ ਨੇ ਗੋਲ ਕਰ ਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਤੋਂ 11 ਮਿੰਟ ਬਾਅਦ ਹੀ 18ਵੇਂ ਮਿੰਟ 'ਚ ਇੰਗਲੈਂਡ ਦੇ ਹੈਰੀ ਕੇਨ ਨੇ ਪਨੈਲਟੀ ਨੂੰ ਗੋਲ 'ਚ ਤਬਦੀਲ ਕਰ ਕੇ ਦੋਵਾਂ ਟੀਮਾਂ ਦਾ ਸਕੋਰ ਬਰਾਬਰ ਕਰ ਦਿੱਤਾ।
ਇਸ ਤੋਂ ਬਾਅਦ ਦੋਵਾਂ ਟੀਮਾਂ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ, ਪਰ ਕੋਈ ਵੀ ਟੀਮ ਗੋਲ ਕਰਨ 'ਚ ਸਫ਼ਲ ਨਾ ਹੋ ਸਕੀ। ਅੰਤ 'ਚ ਮੈਚ ਦੇ 90ਵੇਂ ਮਿੰਟ 'ਚ ਇੰਗਲੈਂਡ ਦੇ ਓਲੀ ਵਾਟਕਿਨਸ ਨੇ ਗੋਲ ਕਰ ਕੇ ਟੀਮ ਨੂੰ 2-1 ਦੀ ਜੇਤੂ ਬੜ੍ਹਤ ਦਿਵਾ ਦਿੱਤੀ, ਜੋ ਅੰਤ ਤਕ ਬਣੀ ਰਹੀ।
ਇਸ ਤੋਂ ਬਾਅਦ ਵਾਧੂ ਟਾਈਮ 'ਚ ਵੀ ਕੋਈ ਟੀਮ ਗੋਲ ਨਾ ਕਰ ਸਕੀ ਤੇ ਅੰਤ ਇੰਗਲੈਂਡ ਨੇ ਇਹ ਮੁਕਾਬਲਾ 2-1 ਨਾਲ ਆਪਣੇ ਨਾਂ ਕਰ ਲਿਆ ਤੇ ਇਸ ਜਿੱਤ ਨਾਲ ਇੰਗਲੈਂਡ ਨੇ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਹੁਣ ਉਹ 15 ਜੁਲਾਈ ਨੂੰ ਸਪੇਨ ਨਾਲ ਖ਼ਿਤਾਬੀ ਭਿੜਤ ਕਰੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਾਇਨਾ ਨਹਿਵਾਲ ਦੇ ਨਾਲ ਖੇਡਿਆ ਬੈਡਮਿੰਟਨ
NEXT STORY