ਸਪੋਰਟਸ ਡੈਸਕ— ਵਰਲਡ ਕੱਪ ਦਾ 27ਵਾਂ ਮੈਚ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਲੀਡਸ 'ਚ ਖੇਡਿਆ ਜਾਵੇਗਾ। ਉਸ ਨੁੰ ਪਿਛਲੀ ਜਿੱਤ 14 ਮਈ 1999 ਨੂੰ ਲਾਰਡਸ 'ਚ ਮਿਲੀ ਸੀ। ਇਸ ਤਰ੍ਹਾਂ ਵਰਲਡ ਕੱਪ 'ਚ ਇੰਗਲੈਂਡ ਸ਼੍ਰੀਲੰਕਾ ਦੇ ਖਿਲਾਫ ਪਿਛਲੇ 20 ਸਾਲਾਂ ਤੋਂ ਨਹੀਂ ਜਿੱਤਿਆ ਹੈ। ਇੰਗਲੈਂਡ ਦੀ ਨਜ਼ਰ ਸ਼੍ਰੀਲੰਕਾ ਖਿਲਾਫ ਵਰਲਡ ਕੱਪ 'ਚ ਲਗਾਤਾਰ ਤਿੰਨ ਹਾਰ ਦੇ ਸਿਲਸਿਲੇ ਨੂੰ ਤੋੜਨ 'ਤੇ ਰਹੇਗੀ। ਉਸ ਨੁੰ 2007 'ਚ 2 ਦੌੜਾਂ, 2011 'ਚ 10 ਵਿਕਟਾਂ ਅਤੇ 2015 'ਚ 9 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਦੋਹਾਂ ਹੀ ਟੀਮਾਂ ਲਈ ਬੇਹੱਦ ਮਹੱਤਵਪੂਰਨ ਹੈ। ਖਿਤਾਬ ਦੀ ਮਜ਼ਬੂਤ ਦਾਅਵੇਦਾਰ ਇੰਗਲੈਂਡ ਦੀ ਟੀਮ ਜਿੱਥੇ ਇਸ ਮੈਚ ਨੂੰ ਜਿੱਤ ਕੇ ਪੁਆਇੰਟਸ ਟੇਬਲ 'ਚ ਚੋਟੀ 'ਤੇ ਪਹੁੰਚ ਸਕਦੀ ਹੈ। ਦੂਜੇ ਪਾਸੇ ਟੂਰਨਾਮੈਂਟ ਦੇ ਅਗਲੇ ਦੌਰ ਦੀ ਰੇਸ 'ਚ ਬਣੇ ਰਹਿਣ ਲਈ ਸ਼੍ਰੀਲੰਕਾਈ ਟੀਮ ਲਈ ਇਹ ਮੈਚ ਜਿੱਤਣਾ ਬੇਹੱਦ ਜ਼ਰੂਰੀ ਹੈ।
ਹੁਣ ਤਕ ਦੋਹਾਂ ਟੀਮਾਂ ਦੇ ਪ੍ਰਦਰਸ਼ਨ 'ਤੇ ਇਕ ਨਜ਼ਰ
1. ਸ਼੍ਰੀਲੰਕਾ ਦੇ ਖਿਲਾਫ ਇੰਗਲੈਂਡ ਦਾ ਸਕਸੈਕਸ ਰੇਟ 60 ਫੀਸਦੀ ਹੈ।
2. ਵਰਲਡ ਕੱਪ 'ਚ ਹੁਣ ਤਕ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ 10 ਮੈਚ ਹੋਏ ਹਨ। ਇਨ੍ਹਾਂ 10 ਮੈਚਾਂ 'ਚੋਂ 06 ਮੈਚ ਇੰਗਲੈਂਡ ਨੇ ਜਿੱਤੇ ਹਨ ਜਦਕਿ 04 ਮੈਚ ਸ਼੍ਰੀਲੰਕਾ ਨੇ ਜਿੱਤੇ ਹਨ।
3. ਦੋਹਾਂ ਟੀਮਾਂ ਵਿਚਾਲੇ ਹੁਣ ਤਕ 74 ਵਨ-ਡੇ ਮੈਚ ਖੇਡੇ ਗਏ ਹਨ ਜਿਨ੍ਹਾਂ 'ਚੋਂ 36 ਮੈਚ ਇੰਗਲੈਂਡ ਨੇ ਜਿੱਤੇ ਹਨ ਅਤੇ 35 ਮੈਚ ਸ਼੍ਰੀਲੰਕਾ ਨੇ ਜਿੱਤੇ ਹਨ। 2 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ।
4. ਸ਼੍ਰੀਲੰਕਾ ਨੇ ਪਿਛਲੇ ਵਰਲਡ ਕੱਪ 'ਚ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ ਸੀ।
ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਫੈਕਟਰ
1. ਪਿੱਚ ਦੀ ਸਥਿਤੀ : ਪਿੱਚ ਫਲੈਟ ਰਹੇਗੀ ਜਿਸ ਕਾਰਨ ਬੱਲੇਬਾਜ਼ਾਂ ਨੂੰ ਮਦਦ ਮਿਲ ਸਕੇਗੀ। ਅਜਿਹੇ 'ਚ ਟਾਸ ਜਿੱਤਣ ਵਾਲੀ ਟੀਮ ਬੈਟਿੰਗ ਚੁਣਨਾ ਚਾਹੇਗੀ।
2. ਮੌਸਮ ਦੀ ਮਿਜਾਜ਼ : ਤਾਪਮਾਨ 15 ਤੋਂ 18 ਡਿਗਰੀ ਤਕ ਰਹੇਗਾ। ਸਵੇਰੇ ਧੁੱਪ ਰਹੇਗੀ। ਦੁਪਹਿਰ 'ਚ ਹਲਕੇ ਬੱਦਲ ਛਾਏ ਰਹਿਣਗੇ ਪਰ ਮੀਂਹ ਦੀ ਸੰਭਾਵਨਾ ਨਹੀਂ ਹੈ।
CWC 2019 : ਮਜ਼ਬੂਤ ਇੰਗਲੈਂਡ ਦਾ ਸਾਹਮਣਾ ਅੱਜ ਬੇਦਮ ਸ਼੍ਰੀਲੰਕਾ ਨਾਲ
NEXT STORY