ਜਲੰਧਰ— ਕ੍ਰਿਕਟ ਵਿਸ਼ਵ ਕੱਪ ਦੇ ਲਈ ਇੰਗਲੈਂਡ ਦੀ 15 ਮੈਂਬਰੀ ਟੀਮ 'ਚ ਸ਼ਾਮਲ ਸਲਾਮੀ ਬੱਲੇਬਾਜ਼ ਐਲੇਕਸ ਹੇਲਸ ਨਾਲ ਜੁੜੀ ਇਕ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਐਲੇਕਸ ਡਰੱਗ ਦੇ ਨਸ਼ੇ 'ਚ ਮਿਲਿਆ। ਇਸ ਦੇ ਚਲਦਿਆ ਉਹ ਨਾਟਿੰਘਮ ਸ਼ਹਿਰ ਵਲੋਂ ਖੇਡੇ ਜਾਣ ਵਾਲੇ ਕਾਊਂਟੀ ਮੈਚ 'ਚ ਵੀ ਨਹੀਂ ਖੇਡ ਸਕੇ। ਦਰਅਸਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਖਿਡਾਰੀਆਂ ਦਾ ਡੋਪਿੰਗ ਟੈਸਟ ਹੋਇਆ ਸੀ, ਇਸ 'ਚ ਐਲੇਕਸ ਫੇਲ ਹੋ ਗਿਆ। ਵੱਡੀ ਗੱਲ ਇਹ ਹੈ ਕਿ ਇਸ ਸਬੰਧੀ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਕੋਈ ਆਫਿਸ਼ੀਅਲ ਜਾਣਕਾਰੀ ਵੀ ਨਹੀਂ ਦਿੱਤੀ ਹੈ। ਇਹ ਖੁਲਾਸਾ ਇੰਗਲੈਂਡ 'ਚ ਛਪੀ ਇਕ ਵੱਡੀ ਅਖਬਾਰ ਨੇ ਕੀਤਾ ਹੈ।
ਈ. ਸੀ. ਬੀ. ਇਸ ਮਾਮਲੇ 'ਤੇ ਚੁੱਪ ਰਿਹਾ ਹੈ। ਇਸ ਮਾਮਲੇ 'ਚ ਈ. ਸੀ. ਬੀ. ਦੇ ਬੁਲਾਰੇ ਦਾ ਕਹਿਣਾ ਹੈ ਕਿ ਸਾਡੇ ਕੋਲ ਗੋਪਨੀਅਤਾ ਦਾ ਅਧਿਕਾਰ ਹੈ। ਇਸ ਲਈ ਇਸ 'ਤੇ ਕੋਈ ਟਿੱਪਣੀ ਦੇਣ 'ਚ ਅਸਮਰੱਥ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਇੰਗਲੈਂਡ ਦੇ ਬੱਲੇਬਾਜ਼ ਐਲੇਕਸ ਹੇਲਸ ਕੁਝ ਨਿਜ਼ੀ ਕਾਰਨਾਂ ਦੇ ਚਲਦਿਆਂ ਛੁੱਟੀ 'ਤੇ ਚੱਲ ਗਏ ਹਨ। ਉਹ ਕਿੱਥੇ ਹਨ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੈ। ਹੁਣ ਇਸ ਖਬਰ ਦੇ ਖੁਲਾਸੇ ਤੋਂ ਬਾਅਦ ਕ੍ਰਿਕਟ ਇੰਗਲੈਂਡ 'ਚ ਭੂਚਾਲ ਆ ਗਿਆ ਹੈ। ਹੁਣ ਐਲੇਕਸ ਨੂੰ ਟੀਮ 'ਚ ਰੱਖਣਾ ਜਾਂ ਨਾ ਰੱਖਣ 'ਤੇ ਗੱਲ ਚੱਲ ਰਹੀ ਹੈ।
ਮਾਊਂਟ ਅੰਨਪੂਰਣਾ 'ਚ ਫਸੇ ਮਲੇਸ਼ੀਆਈ ਪਰਬਤਾਰੋਹੀ ਸੁਰੱਖਿਅਤ
NEXT STORY