ਅਹਿਮਦਾਬਾਦ- ਦਿੱਲੀ ਕੈਪੀਟਲਸ ਦੀ ਜਿੱਤ ਤੋਂ ਖੁਸ਼ ਨੌਜਵਾਨ ਕਪਤਾਨ ਰਿਸ਼ਭ ਪੰਤ ਨੇ ਕਿਹਾ ਕਿ ਉਹ ਆਪਣੀ ਭੂਮਿਕਾ ਦਾ ਪੂਰਾ ਅਨੰਦ ਲੈ ਰਹੇ ਹਨ ਅਤੇ ਕੋਚ ਰਿਕੀ ਪੋਂਟਿੰਗ ਤੇ ਸੀਨੀਅਰ ਖਿਡਾਰੀਆਂ ਤੋਂ ਉਨ੍ਹਾਂ ਨੂੰ ਹਰ ਦਿਨ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ। ਦਿੱਲੀ ਨੇ ਐਤਵਾਰ ਨੂੰ ਇੱਥੇ ਪੰਜਾਬ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਇਹ ਉਸਦੀ 8 ਮੈਚਾਂ 'ਚ 6ਵੀਂ ਜਿੱਤ ਹੈ। ਪੰਜਾਬ ਨੂੰ 8 ਮੈਚਾਂ 'ਚ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਮਯੰਕ ਅਗਰਵਾਲ ਨੇ ਅਜੇਤੂ 99 ਦੌੜਾਂ ਦੀ ਮਦਦ ਨਾਲ 6 ਵਿਕਟਾਂ 'ਤੇ 166 ਦੌੜਾਂ ਬਣਾਈਆਂ। ਦਿੱਲੀ ਨੇ ਸ਼ਿਖਰ ਧਵਨ ਦੇ ਅਜੇਤੂ 69 ਤੇ ਪ੍ਰਿਥਵੀ ਸ਼ਾਹ ਦੇ 39 ਦੌੜਾਂ ਦੀ ਮਦਦ ਨਾਲ 17.4 ਓਵਰ 'ਚ ਤਿੰਨ ਵਿਕਟਾਂ 'ਤੇ ਇਹ ਟੀਚਾ ਹਾਸਲ ਕਰ ਲਿਆ।
ਇਹ ਖ਼ਬਰ ਪੜ੍ਹੋ- ਬਟਲਰ ਨੇ ਤੋੜਿਆ ਵਾਟਸਨ ਦਾ ਰਿਕਾਰਡ, ਹੈਦਰਾਬਾਦ ਵਿਰੁੱਧ ਖੇਡੀ ਦੂਜੀ ਸਭ ਤੋਂ ਤੇਜ਼ ਪਾਰੀ
ਪੰਤ ਨੇ ਮੈਚ ਤੋਂ ਬਾਅਦ ਕਿਹਾ ਕਿ ਸ਼ਿਖਰ ਭਰਾ ਤੇ ਪ੍ਰਿਥਵੀ ਨੇ ਸਾਨੂੰ ਬਹੁਤ ਵਧੀਆ ਸ਼ੁਰੂਆਤ ਦਿੱਤੀ, ਜਿਸ ਨਾਲ ਸਾਡੀ ਪਾਰੀ ਬਿਹਤਰ ਨਜ਼ਰ ਆਉਂਦੀ ਹੈ। ਜਦੋਂ ਸਾਨੂੰ ਹਰੇਕ ਮੈਚ 'ਚ ਵਧੀਆਂ ਸ਼ੁਰੂਆਤ ਮਿਲਦੀ ਹੈ ਤਾਂ ਵਧੀਆ ਲੱਗਦਾ ਹੈ। ਸਾਰੇ ਖਿਡਾਰੀ ਆਪਣਾ ਯੋਗਦਾਨ ਦੇ ਰਹੇ ਹਨ। ਮੈਂ ਹਰ ਦਿਨ ਪੂਰਾ ਅਨੰਦ ਲੈ ਰਿਹਾ ਹਾਂ। ਅਸੀਂ ਅਜਿਹਾ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ 'ਚ ਹਰ ਕੋਈ ਵਧੀਆ ਮਹਿਸੂਸ ਕਰੇ।
ਇਹ ਖ਼ਬਰ ਪੜ੍ਹੋ- ਕਪਤਾਨੀ ਮਿਲਦੇ ਹੀ ਮਯੰਕ ਅਗਰਵਾਲ ਨੇ ਤੋੜਿਆ ਸ਼੍ਰੇਅਸ ਅਈਅਰ ਦਾ ਵੱਡਾ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਾਰਨਰ ਹੈਰਾਨ ਹੈ ਪਰ ਅਸੀਂ ਸਖਤ ਫੈਸਲਾ ਕਰਨਾ ਸੀ : ਮੂਡੀ
NEXT STORY