ਨਵੀਂ ਦਿੱਲੀ– ਸਨਰਾਈਜ਼ਰਜ਼ ਹੈਦਰਾਬਾਦ ਦੇ ਕ੍ਰਿਕਟ ਨਿਰਦੇਸ਼ਕ ਟਾਮ ਮੂਡੀ ਨੇ ਕਿਹਾ ਕਿ ਟੀਮ ਦੀ ਆਖਰੀ-11 ਵਿਚੋਂ ਬਾਹਰ ਕੀਤੇ ਜਾਣ ਤੋਂ ਡੇਵਿਡ ਵਾਰਨਰ ‘ਹੈਰਾਨ ਤੇ ਨਿਰਾਸ਼’ ਹੈ ਪਰ ਅਸੀਂ ਸਖਤ ਫੈਸਲੇ ਦਾ ਸਮਰਥਨ ਕਰਦੇ ਹੋਏ ਉਸ ਨੂੰ ਕਿਹਾ ਕਿ ਕਿਸੇ ਨੂੰ ਤਾਂ ਬਾਹਰ ਕਰਨਾ ਸੀ ਤੇ ਇਹ ਉਹ ਸੀ। ਵਾਰਨਰ ਦੀ ਅਗਵਾਈ ਵਿਚ ਸਨਰਾਈਜ਼ਰਜ਼ ਨੇ ਮੌਜੂਦਾ ਸੈਸ਼ਨ ਵਿਚ 6 ਵਿਚੋਂ 5 ਮੈਚ ਗੁਆਏ ਹਨ ਤੇ ਉਹ ਵੀ ਚੰਗੀ ਫਾਰਮ ਵਿਚ ਨਹੀਂ ਹੈ, ਜਿਸ ਤੋਂ ਬਾਅਦ ਟੀਮ ਦੀ ਜ਼ਿੰਮੇਵਾਰੀ ਕੇਨ ਵਿਲੀਅਮਸਨ ਨੂੰ ਸੌਂਪੀ ਗਈ। ਵਾਰਨਰ ਦੇ ਆਈ. ਪੀ. ਐੱਲ. ਕਰੀਅਰ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਖਰਾਬ ਫਾਰਮ ਦੇ ਕਾਰਨ ਕਿਸੇ ਫ੍ਰੈਂਚਾਈਜ਼ੀ ਨੇ ਉਸ ਨੂੰ ਟੀਮ ਦੀ ਆਖਰੀ-11 ਵਿਚੋਂ ਬਾਹਰ ਕੀਤਾ ਹੈ।
ਇਹ ਖ਼ਬਰ ਪੜ੍ਹੋ- ਬਟਲਰ ਨੇ ਤੋੜਿਆ ਵਾਟਸਨ ਦਾ ਰਿਕਾਰਡ, ਹੈਦਰਾਬਾਦ ਵਿਰੁੱਧ ਖੇਡੀ ਦੂਜੀ ਸਭ ਤੋਂ ਤੇਜ਼ ਪਾਰੀ
ਮੂਡੀ ਨੇ ਕਿਹਾ,‘‘ਅਸੀਂ ਸਖਤ ਫੈਸਲਾ ਕਰਨਾ ਸੀ, ਕਿਸੇ ਨੂੰ ਟੀਮ ਵਿਚੋਂ ਬਾਹਰ ਹੋਣਾ ਸੀ ਤੇ ਬਦਕਿਸਮਤੀ ਨਾਲ ਇਹ ਉਹ ਸੀ। ਉਹ ਹੈਰਾਨ ਤੇ ਨਿਰਾਸ਼ ਹੈ। ਕੋਈ ਵੀ ਨਿਰਾਸ਼ ਹੋਵੇਗਾ।’’ ਵਾਰਨਰ ਅਤੇ ਮੂਡੀ ਵਿਚਾਲੇ ਰਿਸ਼ਤੇ ਚੰਗੇ ਨਹੀਂ ਹਨ, ਵਿਸ਼ੇਸ਼ ਤੌਰ ’ਤੇ ਮਨੀਸ਼ ਪਾਂਡੇ ਨੂੰ ਆਖਰੀ-11 ਵਿਚੋਂ ਬਾਹਰ ਕੀਤੇ ਜਾਣ ਦੇ ਫੈਸਲੇ ਦੀ ਖੱਬੇ ਹੱਥ ਦੇ ਇਸ ਸਲਾਮੀ ਬੱਲੇਬਾਜ਼ ਵਲੋਂ ਆਲੋਚਨਾ ਕੀਤੇ ਜਾਣ ਤੋਂ ਬਾਅਦ।
ਇਹ ਖ਼ਬਰ ਪੜ੍ਹੋ- ਕਪਤਾਨੀ ਮਿਲਦੇ ਹੀ ਮਯੰਕ ਅਗਰਵਾਲ ਨੇ ਤੋੜਿਆ ਸ਼੍ਰੇਅਸ ਅਈਅਰ ਦਾ ਵੱਡਾ ਰਿਕਾਰਡ
ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 28ਵੇਂ ਮੈਚ 'ਚ ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 55 ਦੌੜਾਂ ਨਾਲ ਹਰਾਇਆ। ਮੈਚ ’ਚ ਜੋਸ ਬਟਲਰ ਦੀਆਂ ਸ਼ਾਨਦਾਰ 124 ਦੌੜਾਂ ਦੀ ਬਦੌਲਤ ਰਾਜਸਥਾਨ ਨੇ ਨਿਰਧਾਰਤ 20 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ’ਤੇ 220 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਨੇ ਹੈਦਰਾਬਾਦ ਨੂੰ ਜਿੱਤ ਲਈ 221 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਨਿਰਧਾਰਤ 20 ਓਵਰਾਂ ’ਚ ਸਿਰਫ਼ 165 ਦੌੜਾਂ ਹੀ ਬਣਾ ਸਕੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਸੀਂ ਪੋਲਾਰਡ ਨੂੰ ਰੋਕ ਨਹੀਂ ਸਕੇ : ਫਲੇਮਿੰਗ
NEXT STORY