ਕੋਪੇਨਹੇਗੇਨ- ਕ੍ਰਿਸਟੀਅਨ ਐਰਿਕਸਨ ਨੇ ਦਰਸ਼ਕਾਂ ਦੇ ਵੱਡੇ ਸਮਰਥਨ ’ਚ ਉਸ ਪਾਰਕੇਨ ਸਟੇਡੀਅਮ ’ਚ ਵਾਪਸੀ ’ਤੇ ਗੋਲ ਦਾਗਿਆ, ਜਿਸ ’ਚ 9 ਮਹੀਨੇ ਪਹਿਲਾਂ ਯੂਰਪੀ ਚੈਂਪੀਅਨਸ਼ਿਪ ਦਾ ਮੈਚ ਖੇਡਦੇ ਹੋਏ ਉਹ ਦਿਲ ਦਾ ਦੌਰਾ ਪੈਣ ਨਾਲ 5 ਮਿੰਟ ਲਈ ਅੱਧਮਰੇ ਹੋ ਗਏ ਸਨ। ਡੈਨਮਾਰਕ ਦੀ ਸਰਬੀਆ ’ਤੇ 3-0 ਦੀ ਜਿੱਤ ਦੌਰਾਨ ਸਭ ਤੋਂ ਯਾਦਗਾਰ ਤੇ ਭਾਵੁਕ ਪਲ 58ਵੇਂ ਮਿੰਟ ’ਚ ਆਇਆ ਜਦੋਂ ਐਰਿਕਸਨ ਨੇ ਆਪਣੇ ਸੱਜੇ ਪੈਰ ਨਾਲ ਕਰਾਰਾ ਸ਼ਾਟ ਲਾ ਕੇ ਗੋਲ ਕੀਤਾ ਤੇ ਉਸ ਤੋਂ ਬਾਅਦ ਉਹ ਆਪਣੇ ਗੋਡਿਆਂ ਦੇ ਜ਼ੋਰ ਫਿਸਲ ਕੇ ਦਰਸ਼ਕਾਂ ਨਾਲ ਜਸ਼ਨ ਮਨਾਉਣ ਲੱਗੇ।
ਇਹ ਖ਼ਬਰ ਪੜ੍ਹੋ- ਪੁਰਤਗਾਲ ਨੇ ਕੀਤਾ ਕੁਆਲੀਫਾਈ, ਰੋਨਾਲਡੋ ਨੂੰ ਮਿਲਿਆ ਫੀਫਾ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ
ਐਰਿਕਸਨ ਦਾ ਪਿਛਲੇ ਸਾਲ ਜੂਨ ’ਚ ਵਾਪਰੀ ਘਟਨਾ ਤੋਂ ਬਾਅਦ ਪਾਰਕੇਨ ਸਟੇਡੀਅਮ ’ਚ ਇਹ ਪਹਿਲਾ ਮੈਚ ਸੀ, ਜਿਸ ’ਚ ਉਹ ਟੀਮ ਦੀ ਕਪਤਾਨੀ ਵੀ ਕਰ ਰਹੇ ਸਨ। ਉੱਧਰ ਵੇਂਬਲੇ ਸਟੇਡੀਅਮ ’ਚ ਇੰਗਲੈਂਡ ਨੇ ਅਖੀਰ ’ਚ 10 ਖਿਡਾਰੀਆਂ ਨਾਲ ਖੇਡ ਰਹੇ ਆਇਵਰੀ ਕੋਸਟ ਨੂੰ 3-0 ਨਾਲ ਹਰਾ ਦਿੱਤਾ ਜਦੋਂ ਕਿ ਨੀਦਰਲੈਂਡ ਤੇ ਜਰਮਨੀ ’ਚ ਮੈਚ 1-1 ਨਾਲ ਡਰਾਅ ਰਿਹਾ। ਫਰਾਂਸ ਨੇ ਦੱਖਣ ਅਫਰੀਕਾ ਨੂੰ 5-0 ਨਾਲ ਤੇ ਸਪੇਨ ਨੇ ਆਇਸਲੈਂਡ ਨੂੰ ਇਸੇ ਅੰਤਰ ਨਾਲ ਕਰਾਰੀ ਮਾਤ ਦਿੱਤੀ। ਬੈਲਜੀਅਮ ਨੇ ਵੀ ਬੁਰਕੀਨਾ ਫਾਸੋ ਨੂੰ 3-0 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਦਿੱਗਜ ਕ੍ਰਿਕਟਰ ਵਾਰਨ ਨੂੰ ਦਿੱਤੀ ਅੰਤਿਮ ਵਿਦਾਈ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
WTT ਸਟਾਰ ਕੰਟੈਂਡਰ ’ਚ ਮਨਿਕਾ-ਅਰਚਨਾ ਨੂੰ ਕਾਂਸੀ ਦਾ ਤਮਗਾ
NEXT STORY