ਸਪੋਰਟਸ ਡੈਸਕ– ਆਪਣੀ ਕਪਤਾਨੀ ਅਤੇ ਧਾਕੜ ਬੱਲੇਬਾਜ਼ੀ ਨਾਲ ਟੀਮ ਇੰਡੀਆ ਨੂੰ ਕਈ ਮੈਚ ਜਿਤਾਉਣ ਵਾਲੇ ਸਾਬਕਾ ਲੇਜੈਂਡ ਕਪਤਾਨ ਸੁਨੀਲ ਗਾਵਸਕਰ ਅੱਜ ਆਪਣਾ 71ਵਾਂ ਜਨਮਦਿਨ ਮਨਾ ਰਹੇ ਹਨ। ਜਿਥੇ ਟੀਮ ਇੰਡੀਆ ਦੇ ਸਾਬਕਾ ਖਿਡਾਰੀਆਂ ਤੋਂ ਲੈ ਕੇ ਪ੍ਰਸ਼ੰਸਕਾਂ ਨੇ ਲਿਟਲ ਮਾਸਟਰ ਗਾਵਸਕਰ ਨੂੰ ਸੋਸ਼ਲ ਮੀਡੀਆ ’ਤੇ ਖ਼ਾਸ ਅੰਦਾਜ਼ ’ਚ ਵਧਾਈ ਦਿੱਤੀ।
ਦਰਅਸਲ, ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਵੀ.ਵੀ.ਐੱਸ. ਲਕਸ਼ਮਣ ਨੇ ਲਿਖਿਆ, ‘ਦਿੱਗਜ ਸੁਨੀਲ ਗਾਵਸਕਰ ਨੂੰ ਜਨਮਦਿਨ ਦੀਆਂ ਬਹੁਤ ਮੁਬਾਰਕਾਂ। ਮੈਨੂੰ ਪ੍ਰੇਰਿਤ ਕਰਨ ਲਈ ਧੰਨਵਾਦ ਅਤੇ ਪਿਛਲੇ ਕਈ ਸਾਲਾਂ ਤੋਂ ਕੁਮੈਂਟਰੀ ਬਾਕਸ ’ਚ ਤੁਹਾਡੇ ਨਾਲ ਸਮਾਂ ਬੀਤਾਉਣ ਦਾ ਆਨੰਦ ਮਿਲਿਆ। ਤੁਹਾਨੂੰ ਇਕ ਮਹਾਨ ਸਾਲ ਦੀਆਂ ਸ਼ੁਭਕਾਮਨਾਵਾਂ।
ਉਥੇ ਹੀ ਟੀਮ ਇੰਡੀਆ ਦੇ ਨੌਜਵਾਨ ਕ੍ਰਿਕਟਰ ਕੁਲਦੀਪ ਯਾਦਵ ਨੇ ਲਿਖਿਆ- ਦਿੱਗਜ #SunilGavaskar ਸਰ ਨੂੰ ਜਨਮਦਿਨ ਦੀ ਵਧਾਈ। ਤੁਸੀਂ ਇਕ ਪੀੜ੍ਹੀ ਨੂੰ ਖੇਡਣ ਲਈ ਪ੍ਰੇਰਿਤ ਕੀਤਾ ਹੈ। ਤੁਹਾਡੇ ਲਈ ਚੰਗੀ ਸਿਹਤ ਅਤੇ ਖੁਸ਼ੀ ਦੀ ਕਾਮਨਾ ਕਰਦੇ ਹਾਂ।
ਕੈਫ ਨੇ ਲਿਖਿਆ- ਜਨਮਦਿਨ ਮੁਬਾਰਕ ਹੋਵੇ, ਸਨੀ ਭਾਜੀ। ਬਿਨ੍ਹਾਂ ਹੈਲਮੇਟ ਦੇ ਬੱਲੇਬਾਜ਼ੀ ਕਰਨ ਦੀਆਂ ਉਨ੍ਹਾਂ ਦੀਆਂ ਕਹਾਣੀਆਂ ਬਾਰੇ ਸੁਣਦਾ ਵੱਡਾ ਹੋਇਆ ਹਾਂ।
ਉਥੇ ਹੀ ਰਹਾਣੇ ਨੇ ਲਿਖਿਆ, ‘ਸੁਨੀਲ ਗਾਵਸਕਰ ਸਰ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਵਧਾਈਆਂ।’
B,day Special: 71 ਸਾਲ ਦੇ ਹੋਏ ਸੁਨੀਲ ਗਾਵਸਕਰ, ਜਾਣੋ ਉਨ੍ਹਾਂ ਨਾਲ ਜੁੜੀਆਂ 10 ਖ਼ਾਸ ਗੱਲਾਂ
NEXT STORY