ਜਲੰਧਰ - ਸਪੇਨ ਦਾ 30 ਸਾਲਾ ਗੋਲਕੀਪਰ ਫੈਬਰਿਕੋ ਇਨ੍ਹੀਂ ਦਿਨੀਂ ਆਪਣੀ ਗਰਲਫ੍ਰੈਂਡ ਐਂਡ੍ਰਿਆਨਾ ਰੇਵਰਾਨ ਤੇ 2 ਜੌੜੇ ਬੱਚਿਆਂ ਨਾਲ ਖੁਸ਼ਨਾਮਾ ਜ਼ਿੰਦਗੀ ਜੀਅ ਰਿਹਾ ਹੈ। ਦੋਵੇਂ ਲੰਬੇ ਕੱਦ ਦੇ ਹਨ ਤੇ ਫੈਸ਼ਨੇਬਲ ਵੀ, ਇਸੇ ਕਾਰਨ ਸਪੇਨ ਵਿਚ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ 'ਫੈਬਰਿਆਨਾ' ਦੇ ਨਾਂ ਨਾਲ ਜਾਣਦੇ ਹਨ। 2011 'ਚ ਦੋਵਾਂ ਦੀ ਪਹਿਲੀ ਮੁਲਕਾਤ ਇਕ ਪ੍ਰਮੋਸ਼ਨਲ ਈਵੈਂਟ ਦੌਰਾਨ ਹੋਈ ਸੀ। ਦਰਅਸਲ, ਐਂਡ੍ਰਿਆਨਾ 2010 'ਚ ਮਿਸ ਯੂਨੀਵਰਸ ਪ੍ਰਤੀਯੋਗਿਤਾ 'ਚ ਮੁਕਾਬਲੇਬਾਜ਼ ਰਹੀ ਸੀ। ਇਸ ਤੋਂ ਪਹਿਲਾਂ ਉਹ 2007 'ਚ ਮਿਸ ਸਪੇਨ ਤੇ 2008 ਵਿਚ ਮਿਸ ਅਰਥ ਪ੍ਰਤੀਯੋਗਿਤਾਵਾਂ ਵਿਚ ਵੀ ਹਿੱਸਾ ਲੈ ਚੁੱਕੀ ਸੀ। ਅਜਿਹੀ ਹਾਲਤ 'ਚ ਮਾਡਲਿੰਗ ਜਗਤ ਵਿਚ ਜਾਣੇ-ਪਛਾਣੇ ਨਾਂ ਹੋਣ ਕਾਰਨ 5 ਫੁੱਟ 10 ਇੰਚ ਕੱਦ ਵਾਲੀ ਇਸ ਸਪੈਨਿਸ਼ ਕੁੜੀ ਨਾਲ ਫੈਬਰਿਕੋ ਨੂੰ ਨੇੜਤਾ ਵਧਾਉਣ ਵਿਚ ਦੇਰੀ ਨਹੀਂ ਲੱਗੀ।
ਐਂਡ੍ਰਿਆਨਾ ਨੇ ਅਪ੍ਰੈਲ ਵਿਚ ਹੀ ਫੈਬਰਿਕੋ ਦੇ 2 ਜੌੜੇ ਬੱਚਿਆਂ ਡੇਮੀਅਨ ਤੇ ਫਲੇਬੀਓ ਨੂੰ ਜਨਮ ਦਿੱਤਾ ਹੈ। ਹਾਲ ਹੀ ਵਿਚ ਦੋਵੇਂ ਇਸਤਾਂਬੁਲ ਘੁੰਮਣ ਗਏ ਸਨ। ਉਥੇ ਹੀ ਪ੍ਰੀਮੀਅਰ ਲੀਗ ਦੌਰਾਨ ਵਾਇਰਲ ਹੋ ਰਹੀਆਂ ਫੁੱਟਬਾਲਰਾਂ ਦੀਆਂ ਸੁੰਦਰ ਗਰਲਫ੍ਰੈਂਡਜ਼ ਦੀ ਲਿਸਟ ਵਿਚ ਐਂਡ੍ਰਿਆਨਾ ਦਾ ਨਾਂ ਸਭ ਤੋਂ ਉੱਪਰ ਚੱਲ ਰਿਹਾ ਹੈ। ਐਂਡ੍ਰਿਆਨਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਕਸਰ ਆਪਣੀ ਬੋਲਡ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ।
ਭਾਰਤੀ ਦਲ ਦਾ ਝੰਡਾਬਰਦਾਰ ਹੋਵੇਗਾ ਨੀਰਜ ਚੋਪੜਾ
NEXT STORY