ਸਪੋਰਟਸ ਡੈਸਕ— ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐਲ. 6) ਦੀ ਬਹਾਲੀ ਹੋ ਚੁੱਕੀ ਹੈ ਤੇ ਬਾਕੀ ਦਾ ਸੀਜ਼ਨ ਯੂ. ਏ. ਈ. ਦੇ ਆਬੂਧਾਬੀ ’ਚ ਆਯੋਜਿਤ ਕੀਤਾ ਜਾ ਰਿਹਾ ਹੈ। ਪੇਸ਼ਾਵਰ ਜ਼ਾਲਮੀ ਖ਼ਿਲਾਫ਼ ਖੇਡਦੇ ਹੋਏ ਕਵੇਟਾ ਗਲੈਡੀਏਟਰਸ ਦੇ ਖਿਡਾਰੀ ਤੇ ਦੱਖਣੀ ਅਫ਼ਰੀਕਾ ਦੇ ਸਾਬਕਾ ਕਪਤਾਨ ਫ਼ਾਫ਼ ਡੁ ਪਲੇਸਿਸ ਬੁਰੀ ਤਰ੍ਹਾਂ ਨਾਲ ਖਿਡਾਰੀ ਮੁਹੰਮਦ ਹਸਨੈਨ ਨਾਲ ਟਕਰਾ ਗਏ। ਇਸ ਤੋਂ ਬਾਅਦ ਡੂ ਪਲੇਸਿਸ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਯਾਦ ਆਇਆ ਆਪਣਾ ਪਹਿਲਾ ਪਿਆਰ, ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਲਵ ਲੈਟਰ
ਇਹ ਘਟਨਾ ਪੇਸ਼ਾਵਰ ਜ਼ਾਲਮੀ ਦੀ ਇਨਿੰਗ ਦੇ ਦੌਰਾਨ 7ਵੇਂ ਓਵਰ ’ਚ ਹੋਈ। ਫ਼ਾਫ਼ ਡੁ ਪਲੇਸਿਸ ਇਕ ਬਾਊਂਡਰੀ ਰੋਕਣ ਲਈ ਡਾਈਵ ਲਾਉਂਦੇ ਹੋਏ ਪਾਕਿਸਤਾਨੀ ਕ੍ਰਿਕਟਰ ਮੁਹੰਮਦ ਹਸਨੈਨ ਨਾਲ ਟਕਰਾ ਗਏ। ਡੁ ਪਲੇਸਿਸ ਦਾ ਸਿਰ ਹਸਨੈਨ ਦੇ ਗੋਡੇ ’ਤੇ ਲਗ ਗਿਆ ਤੇ ਦੱਖਣੀ ਅਫ਼ਰੀਕਾ ਦਾ ਇਹ ਕ੍ਰਿਕਟਰ ਜ਼ਮੀਨ ’ਤੇ ਡਿੱਗ ਗਿਆ। ਟੱਕਰ ਦੇ ਬਾਅਦ ਡੁਪਲੇਸਿਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਕਰਾਚੀ ਦੇ ਖੱਬੇ ਹੱਥ ਦੇ ਬੱਲੇਬਾਜ਼ ਸੈਮ ਅਯੂਬ ਨੂੰ ਡੁ ਪਲੇਸਿਸ ਦੇ ਬਦਲ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ। ਜਾਣਕਾਰੀ ਮੁਤਾਬਕ ਡੁ ਪਲੇਸਿਸ ਹਸਪਤਾਲ ’ਚ ਚੈੱਕਅਪ ਦੇ ਬਾਅਦ ਟੀਮ ਦੇ ਹੋਟਲ ਚਲੇ ਗਏ।
ਇਹ ਵੀ ਪੜ੍ਹੋ : ਵਿਰਾਟ ਜਾਂ ਅਨੁਸ਼ਕਾ ਵਿਚੋਂ ਕਿਸਦੀ ਤਰ੍ਹਾਂ ਦਿੱਖਦੀ ਹੈ ਵਾਮਿਕਾ? ਕੋਹਲੀ ਦੀ ਭੈਣ ਨੇ ਦਿੱਤਾ ਇਹ ਜਵਾਬ
ਕਵੇਟਾ ਗਲੈਡੀਏਟਰਸ ਨੂੰ ਲਗਾਤਾਰ ਦੂਜੇ ਮੈਚ ’ਚ ਕੰਕਸ਼ਨ ਬਦਲ ਇਸਤੇਮਾਲ ਕਰਨਾ ਪਿਆ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਆਲਰਾਊਂਡਰ ਆਂਦਰੇ ਰਸਲ ਦੇ ਹੈਲਮੇਟ ’ਤੇ ਮੁਹੰਮਦ ਮੂਸਾ ਦਾ ਇਕ ਤੇਜ਼ ਬਾਊਂਸਰ ਲੱਗਾ ਸੀ ਜਿਸ ਤੋਂ ਬਾਅਦ ਰਸੇਲ ਦੀ ਜਗ੍ਹਾ ਪੇਸਰ ਨਸੀਮ ਸ਼ਾਹ ਨੇ ਲਈ ਸੀ। ਮੈਚ ਦੀ ਗੱਲ ਕਰੀਏ ਤਾਂ ਵਹਾਬ ਰਿਆਜ਼ ਦੀ ਕਪਤਾਨੀ ਵਾਲੀ ਟੀਮ ਪੇਸ਼ਾਵਰ ਜ਼ਾਲਮੀ ਨੇ ਮੁਕਾਬਲੇ ਨੂੰ 61 ਦੌੜਾਂ ਨਾਲ ਜਿੱਤਿਆ। ਪੇਸ਼ਾਵਰ ਜ਼ਾਲਮੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ’ਤੇ 197 ਦੌੜਾਂ ਬਣਾਈਆਂ। ਜਵਾਬ ’ਚ ਕਵੇਟਾ ਗਲੈਡੀਏਟਰਸ ਦੀ ਟੀਮ 136 ਦੌੜਾਂ ’ਤੇ ਢੇਰ ਹੋ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਨਵੇਂ ਐਸਟ੍ਰੋਟਰਫ ਪ੍ਰਾਜੈਕਟ ਦਾ ਉਦਘਾਟਨ
NEXT STORY