ਸਪੋਰਟਸ ਡੈਸਕ- ਵਿਰਾਟ ਕੋਹਲੀ ਨੇ ਆਈ. ਪੀ. ਐੱਲ. 2021 ਦੇ ਖ਼ਤਮ ਹੋਣ ਦੇ ਬਾਅਦ ਆਪਣੀ ਫ੍ਰੈਂਚਾਈਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਦੇ ਤੌਰ 'ਤੇ ਆਪਣਾ ਅਹੁਦਾ ਛੱਡ ਦਿੱਤਾ ਤੇ ਇਸ ਵਾਰ ਕਪਤਾਨੀ ਫਾਫ ਡੁਪਲੇਸਿਸ ਨੂੰ ਸੌਂਪ ਦਿੱਤੀ ਗਈ, ਜਿਨ੍ਹਾਂ ਨੂੰ ਫ੍ਰੈਂਚਾਈਜ਼ੀ ਨੇ 7 ਕਰੋੜ ਰੁਪਏ 'ਚ ਖ਼ਰੀਦਿਆ ਸੀ। ਟੀਮ ਦੇ ਕਪਤਾਨ ਦੇ ਰੂਪ 'ਚ ਫਾਫ ਦੇ ਸਾਹਮਣੇ ਸਭ ਤੋਂ ਵੱਡੀ ਜ਼ਿੰਮੇਵਾਰੀ ਆਈ. ਪੀ. ਐੱਲ. ਖ਼ਿਤਾਬ ਜਿੱਤਣ ਦੀ ਹੋਵੇਗੀ ਜਿਸ ਤੋਂ ਟੀਮ ਅਜੇ ਤਕ ਵਾਂਝੀ ਹੈ। ਹਾਲਾਂਕਿ ਆਈ. ਪੀ. ਐੱਲ. 2022 ਤੋਂ ਪਹਿਲਾਂ ਫਾਫ ਡੁਪਲੇਸਿਸ ਨੇ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ : ਪੈਰਾਸ਼ੂਟਿੰਗ ਚੈਂਪੀਅਨਸ਼ਿਪ 'ਚ ਅਮਨਦੀਪ ਕੌਰ ਨੇ ਜਿੱਤਿਆ ਸੋਨ ਤਮਗ਼ਾ
ਇਹ ਪੁੱਛੇ ਜਾਣ 'ਤੇ ਕਿ ਆਈ. ਪੀ. ਐੱਲ. ਟੀਮ ਦੀ ਕਪਤਾਨੀ ਦੀ ਵਾਧੂ ਜ਼ਿੰਮੇਵਾਰੀਆਂ ਨੂੰ ਕਿਵੇਂ ਸਮਝਦੇ ਹੋ, ਉਨ੍ਹਾਂ ਕਿਹਾ ਕਿ ਹਮੇਸ਼ਾ ਇਕ ਉਮੀਦ ਹੁੰਦੀ ਹੈ ਕਿ ਤੁਸੀਂ ਜਿੰਨਾ ਹੋ ਸਕੇ ਓਨਾ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੋ। ਇਹ ਥੋੜ੍ਹੀ ਜ਼ਿੰਮੇਦਾਰੀ ਦੇ ਨਾਲ ਆਉਂਦਾ ਹੈ, ਕੁਝ ਲੋਕ ਕਹਿ ਸਕਦੇ ਹਨ ਕਿ ਇਹ ਥੋੜ੍ਹਾ ਵਾਧੂ ਦਬਾਅ ਹੈ, ਪਰ ਮੇਰੇ ਲਈ ਖ਼ੁਸ਼ਕਿਸਮਤੀ ਹੈ ਕਿ ਮੈਂ ਲੰਬੇ ਸਮੇਂ ਤੋਂ ਇਸ ਦੇ ਆਸਪਾਸ ਰਿਹਾ ਹਾਂ, ਕੌਮਾਂਤਰੀ ਕ੍ਰਿਕਟ 'ਚ ਤੇ ਆਈ. ਪੀ. ਐੱਲ. ਕ੍ਰਿਕਟ 'ਚ ਵੀ, ਮੇਰੇ ਕੋਲ ਉਹ ਹੈ ਤਜਰਬਾ ਜੋ ਇਸ ਦੇ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ : BYJU'S ਦਾ ਵੱਡਾ ਕਾਰਨਾਮਾ, FIFA WC 2022 ਨੂੰ ਸਪਾਂਸਰ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ
ਵਿਰਾਟ ਕੋਹਲੀ ਦੇ ਅਗਵਾਈ ਦੇ ਕੌਸ਼ਲ ਤੇ ਟੀਮ ਦੇ ਨਾਲ ਕੰਮ ਕਰਨ ਦੇ ਬਾਰੇ 'ਚ ਗੱਲ ਕਰਦੇ ਹੋਏ ਫਾਫ ਨੇ ਕਿਹਾ ਕਿ ਉਹ ਖ਼ੁਦ ਨੂੰ ਬਹੁਤ ਖ਼ੁਸ਼ਕਿਸਮਤ ਸਮਝਦੇ ਹਨ ਕਿਉਂਕਿ ਆਰ. ਸੀ. ਬੀ. ਨੂੰ ਇਕ ਮਜ਼ਬੂਤ ਅਗਵਾਈ ਸਮੂਹ ਮਿਲਿਆ ਹੈ। ਵਿਰਾਟ ਨੇ ਲੰਬੇ ਸਮੇਂ ਤਕ ਆਪਣੇ ਦੇਸ਼ ਦੀ ਕਪਤਾਨੀ ਕੀਤੀ। ਉਹ ਭਾਰਤੀ ਕ੍ਰਿਕਟ ਤੇ ਆਰ. ਸੀ. ਬੀ. ਦੇ ਲਈ ਬਹੁਤ ਚੰਗੇ ਨੇਤਾ ਹਨ ਤੇ ਉਨ੍ਹਾਂ ਦਾ ਤਜਰਬਾ ਤੇ ਗਿਆਨ ਕਿਸੇ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਆਪਣੇ ਸਾਥੀਆਂ ਗਲੇਨ ਮੈਕਸਵੇਲ ਤੇ ਦਿਨੇਸ਼ ਕਾਰਤਿਕ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਜਿੰਨਾ ਸੰਭਵ ਹੋ ਸਕੇ ਉਨ੍ਹਾਂ ਨੂੰ ਉਤਸ਼ਾਹਤ ਕਰਨਗੇ ਤਾਂ ਜੋ ਉਹ ਆਰ. ਸੀ. ਪੀ. ਨੂੰ ਮਾਣ (ਟਰਾਫੀ) ਦਿਵਾਉਣ ਲਈ ਉਨ੍ਹਾਂ ਦੀ ਅਗਵਾਈ ਸਮਰਥਾ ਦੀ ਵਰਤੋਂ ਕਰਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੈਰਾਸ਼ੂਟਿੰਗ ਚੈਂਪੀਅਨਸ਼ਿਪ 'ਚ ਅਮਨਦੀਪ ਕੌਰ ਨੇ ਜਿੱਤਿਆ ਸੋਨ ਤਮਗ਼ਾ
NEXT STORY