ਨਵੀਂ ਦਿੱਲੀ—ਭਾਰਤੀ ਟੀਮ ਅਤੇ ਸ਼੍ਰੀਲੰਕਾ ਵਿਚਾਲੇ ਮੋਹਾਲੀ ਵਨਡੇ 'ਚ ਜਿੱਥੇ ਪਹਿਲਾਂ ਰੋਹਿਤ ਸ਼ਰਮਾ ਦੇ ਚੌਕਿਆਂ-ਛੱਕਿਆਂ ਦਾ ਮੀਂਹ ਵਰ੍ਹਿਆ ਸੀ, ਉੱਥੇ ਹੀ ਬਾਅਦ 'ਚ ਭਾਰਤੀ ਟੀਮ ਦੀ ਫਿਲਡਿੰਗ ਦੌਰਾਨ ਇਕ ਵਾਕਿਆ ਦੇਖਣ ਨੂੰ ਮਿਲਿਆ, ਜਿਸ ਨੇ ਸਾਬਿਤ ਕਰ ਦਿੱਤਾ ਕਿ ਐੱਮ.ਐੱਸ. ਧੋਨੀ ਨਾਲ ਉਸ ਦੇ ਫੈਨਜ਼ ਕਿੰਨਾ ਪਿਆਰ ਕਰਦੇ ਹਨ। ਇਸ ਮੈਚ ਦੌਰਾਨ ਜਦੋਂ ਭਾਰਤੀ ਟੀਮ ਫਿਲਡਿੰਗ ਕਰ ਰਹੀ ਸੀ, ਉਸ ਸਮੇਂ ਇਕ ਵਿਅਕਤੀ ਸਕਿਓਰਿਟੀ ਤੋੜ ਕੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕੋਲ ਜਾ ਪਹੁੰਚਿਆ। ਫੈਨਜ਼ ਧੋਨੀ ਕੋਲ ਜਾ ਕੇ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਗਾਉਣ ਲੱਗਾ। ਧੋਨੀ ਨੇ ਵੀ ਆਪਣੇ ਉਸ ਫੈਨਜ਼ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਸ ਨਾਲ ਗੱਲਬਾਤ ਕੀਤੀ।
ਇਸ ਤੋਂ ਪਹਿਲਾਂ ਵੀ ਜਨਵਰੀ 'ਚ ਜਦੋਂ ਐੱਮ.ਐੱਸ. ਧੋਨੀ ਇੰਗਲੈਂਡ ਖਿਲਾਫ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਇੰਗਲੈਂਡ ਖਿਲਾਫ ਵਾਰਮ-ਅਪ ਮੈਚ ਖੇਡ ਰਹੇ ਸੀ, ਤਾਂ ਉਨ੍ਹਾਂ ਦੀ ਬੱਲੇਬਾਜ਼ੀ ਦੌਰਾਨ ਇਕ ਵਿਅਕਤੀ ਮੈਦਾਨ 'ਚ ਆ ਗਿਆ ਅਤੇ ਕ੍ਰੀਜ ਤਕ ਜਾ ਕੇ ਧੋਨੀ ਦੇ ਪੈਰਾਂ ਨੂੰ ਹੱਥ ਲਗਾਉਣ ਲੱਗਾ। ਦੱਸ ਦਈਏ ਕਿ ਉਸ ਮੈਚ 'ਚ ਧੋਨੀ ਆਖਰੀ ਵਾਰ ਕਪਤਾਨੀ ਕਰ ਰਹੇ ਸਨ।ਤੁਹਾਨੂੰ ਦੱਸ ਦਈਏ ਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਧੋਨੀ 36 ਸਾਲ ਦੀ ਉਮਰ 'ਚ ਦੁਨੀਆ ਦੇ ਸਭ ਤੋਂ ਫਿੱਟ ਖਿਡਾਰੀ ਮੰਨੇ ਜਾਂਦੇ ਹਨ। ਮੋਹਾਲੀ ਵਨਡੇ ਤੋਂ ਪਹਿਲਾਂ ਉਨ੍ਹਾਂ ਨੇ 100 ਮੀਟਰ ਦੌੜ 'ਚ 24 ਸਾਲਾਂ ਦੇ ਨੌਜਵਾਨ ਆਲਰਾਉਂਡਰ ਹਾਰਦਿਕ ਪੰਡਯਾ ਨੂੰ ਪਿਛੇ ਛੱਡ ਦਿੱਤਾ।
ਦੋਹਰੇ ਸੈਂਕੜੇ ਦੇ ਨਾਲ ਰੋਹਿਤ ਸ਼ਰਮਾ ਨੇ ਬਣਾ ਦਿੱਤੇ ਕਈ ਰਿਕਾਰਡਸ, ਆਓ ਪਾਈਏ ਇਕ ਨਜ਼ਰ
NEXT STORY