ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਸੋਮਵਾਰ ਨੂੰ 47 ਸਾਲਾਂ ਦੇ ਹੋ ਗਏ ਹਨ ਤੇ ਇੰਗਲੈਂਡ 'ਚ ਚੱਲ ਰਹੇ ਵਿਸ਼ਵ ਕੱਪ ਵਿਚ ਕੁਮੈਂਟੇਟਰ ਦੀ ਭੂਮਿਕਾ 'ਚ ਬਿਜ਼ੀ ਹੋਣ ਕਾਰਣ ਉਸ ਦੇ ਸ਼ਹਿਰ 'ਚ ਨਾ ਹੋਣ ਦੇ ਬਾਵਜੂਦ ਉਸ ਦੇ ਪ੍ਰਸ਼ੰਸਕਾਂ ਨੇ ਇਥੇ ਜਸ਼ਨ ਮਨਾਇਆ, ਜਦਕਿ ਟੀਮ ਦੇ ਉਸ ਦੇ ਸਾਬਕਾ ਸਾਥੀ ਖਿਡਾਰੀਆਂ ਨੇ ਸ਼ੋਸਲ ਮੀਡੀਆ 'ਤੇ ਗਾਂਗੁਲੀ ਨੂੰ ਮੁਬਾਰਕਾਂ ਦਿੱਤੀਆਂ।
ਇਥੇ ਬੇਹਾਲਾ ਵਿਚ ਗਾਂਗੁਲੀ ਦੇ ਘਰ ਦੇ ਨੇੜੇ ਰਹਿਣ ਵਾਲੇ ਉਸ ਦੇ ਇਕ ਪ੍ਰਸ਼ੰਸਕ ਰਤਨ ਹਲਦਰ ਨੇ ਆਪਣੇ ਆਦਰਸ਼ ਖਿਡਾਰੀ ਦਾ ਜਨਮ ਦਿਨ ਸਕੂਲੀ ਬੱਚਿਆਂ ਨੂੰ ਮਠਿਆਈ ਖੁਆ ਕੇ ਅਤੇ ਕੇਕ ਕੱਟ ਦੇ ਮਨਾਇਆ। ਹਲਦਰ 2005 ਤੋਂ ਗਾਂਗੁਲੀ ਦਾ ਫੈਨ ਕਲੱਬ ਚਲਾ ਰਿਹਾ ਹੈ। ਫੈਨ ਕਲੱਬ ਭਾਰਤ ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਨੂੰ ਜਾਇੰਟ ਸਕ੍ਰੀਨ 'ਤੇ ਲਾਈਵ ਦਿਖਾਏਗਾ, ਜਦਕਿ ਹਲਦਰ ਨੇ ਮੈਚ ਦੇਖਣ ਆਉਣ ਵਾਲੇ 100 ਲੋਕਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਹੈ।
ਦਾਨੀ ਐਲਵੇਸ ਬਣਿਆ ਕੋਪਾ ਅਮਰੀਕਾ ਦਾ ਸਰਬੋਤਮ ਖਿਡਾਰੀ
NEXT STORY