ਸਪੋਰਟਸ ਡੈਸਕ : IPL 2024 ਦਾ ਆਗਾਜ਼ ਹੋ ਰਿਹਾ ਹੈ। ਇੰਡੀਅਨ ਪ੍ਰੀਮੀਅਰ ਲੀਗ 2024 ਦੀ ਸ਼ੁਰੂਆਤ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਨਵਾਂ ਹੇਅਰ ਕਟ ਅਪਣਾਇਆ ਹੈ। ਕਿੰਗ ਕੋਹਲੀ ਦੇ ਨਵੇਂ ਹੇਅਰ ਕਟ ਨੂੰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਕਈ ਪ੍ਰਸ਼ੰਸਕਾਂ ਨੇ ਇਸ ਲੁੱਕ ਨੂੰ ਕਿਲਰ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਦਾ ਨਵਾਂ ਹੇਅਰਕੱਟ ਮਸ਼ਹੂਰ ਹੇਅਰ ਸਟਾਈਲਿਸਟ ਆਲਿਮ ਹਾਕਿਮ ਨੇ ਕੀਤਾ ਹੈ।
ਵਿਰਾਟ ਦੇ ਆਈਬ੍ਰੋ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਜੋ ਕਟੇ ਹੋਏ ਦਿਖਾਈ ਦਿੰਦੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ ਹੈ ਕਿ ਵਿਰਾਟ ਭਰਾ ਨੇ ਆਪਣੀਆਂ ਆਈਬ੍ਰੋ ਵੀ ਕਟਵਾਈਆਂ ਹਨ।
ਇਹ ਵੀ ਪੜ੍ਹੋ : KL ਰਾਹੁਲ ਨੂੰ NCA ਤੋਂ IPL 2024 'ਚ ਬੱਲੇਬਾਜ਼ੀ ਕਰਨ ਦੀ ਮਿਲੀ ਮਨਜ਼ੂਰੀ, ਵਿਕਟਕੀਪਿੰਗ ਤੋਂ ਰਹਿ ਸਕਦੇ ਨੇ ਦੂਰ
ਇੰਡੀਅਨ ਪ੍ਰੀਮੀਅਰ ਲੀਗ 2024 ਦਾ ਪਹਿਲਾ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਵੇਗਾ। ਹਾਲਾਂਕਿ ਇਸ ਮੈਚ 'ਚ ਵਿਰਾਟ ਕੋਹਲੀ ਅਤੇ ਐੱਮ. ਐੱਸ. ਧੋਨੀ ਲੰਬੇ ਸਮੇਂ ਬਾਅਦ ਇਕ-ਦੂਜੇ ਖਿਲਾਫ ਖੇਡਦੇ ਨਜ਼ਰ ਆਉਣਗੇ। ਪ੍ਰਸ਼ੰਸਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਿਰਾਟ 2008 ਤੋਂ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਨਾਲ ਜੁੜੇ ਹੋਏ ਹਨ, ਪਰ ਅੱਜ ਤੱਕ ਇਹ ਟੀਮ ਆਈ. ਪੀ. ਐਲ. ਖ਼ਿਤਾਬੀ ਮੈਚ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : IPL ਤੋਂ ਪਹਿਲਾਂ ਸਵਾਲਾਂ 'ਚ ਘਿਰਿਆ ਮੁੱਲਾਂਪੁਰ ਸਟੇਡੀਅਮ, BCCI ਤੇ ਹੋਰਨਾਂ ਨੂੰ ਕਾਨੂੰਨੀ ਨੋਟਿਸ, ਜਾਣੋ ਪੂਰਾ ਮਾਮਲਾ
ਕੋਹਲੀ ਨੇ ਆਈ. ਪੀ. ਐਲ. 2023 ਸੀਜ਼ਨ ਵਿੱਚ ਆਪਣੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸਨੇ 14 ਮੈਚਾਂ ਵਿੱਚ 53.25 ਦੀ ਔਸਤ ਅਤੇ 139.82 ਦੀ ਸਟ੍ਰਾਈਕ ਰੇਟ ਨਾਲ 639 ਦੌੜਾਂ ਬਣਾਈਆਂ। ਕੋਹਲੀ ਨੇ ਆਈ. ਪੀ. ਐਲ. ਦੇ ਕੁੱਲ 237 ਮੈਚਾਂ ਵਿੱਚ 7263 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦਾ ਔਸਤ 37.25 ਅਤੇ ਸਟ੍ਰਾਈਕ ਰੇਟ 130.02 ਰਿਹਾ। ਵਿਰਾਟ ਦੇ ਨਾਮ 'ਤੇ ਆਈ. ਪੀ. ਐਲ. ਦੀਆਂ 4 ਵਿਕਟਾਂ ਵੀ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਆਮੀ ਓਪਨ 'ਚ ਆਪਣੇ ਡੈਬਿਊ ਮੈਚ 'ਚ ਜਿੱਤੇ ਸੁਮਿਤ ਨਾਗਲ
NEXT STORY