ਨਵੀਂ ਦਿੱਲੀ (ਬਿਊਰੋ)— 20 ਗ੍ਰੈਂਡ ਸਲੇਮ ਖਿਤਾਬਾਂ ਦੇ ਬਾਦਸ਼ਾਹ ਸਵਿਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਮਿਆਮੀ ਓਪਨ ਦੇ ਦੂਜੇ ਰਾਊਂਡ ਤੋਂ ਬਾਹਰ ਹੋਣ ਦਾ ਖਾਮੀਆਜ਼ਾ ਆਪਣੀ ਨੰਬਰ ਇਕ ਦੀ ਰੈਂਕਿੰਗ ਗੁਆ ਕੇ ਭੁਗਤਣਾ ਪਿਆ। ਜਦਕਿ ਸਪੇਨ ਦੇ ਰਾਫੇਲ ਨਡਾਲ ਹਾਲ ਹੀ 'ਚ ਕੋਰਟ ਤੋਂ ਬਾਹਰ ਰਹਿਣ ਦੇ ਬਾਵਜੂਦ ਵੀ ਚੋਟੀ 'ਤੇ ਆ ਗਏ ਹਨ। ਨਡਾਲ ਅਤੇ ਫੈਡਰਰ ਵਿਚਾਲੇ ਅੰਕਾਂ ਦਾ ਜ਼ਿਆਦਾ ਫਾਸਲਾ ਨਹੀਂ ਸੀ। ਦੋਵਾਂ ਵਿਚਾਲੇ ਸਿਰਫ 100 ਅੰਕਾਂ ਦਾ ਅੰਤਰ ਹੈ ਅਤੇ ਅਗਲੇ ਕਿਸੇ ਵੀ ਸਮੇਂ ਚੋਟੀ ਦਾ ਸਥਾਨ ਬਦਲ ਸਕਦਾ ਹੈ। ਨਡਾਲ ਦੇ 8770 ਅਤੇ ਫੈਡਰਰ ਦੇ 8670 ਅੰਕ ਹਨ। ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਆਪਣੇ ਤੀਜੇ ਸਥਾਨ 'ਤੇ ਬਣੇ ਹੋਏ ਹਨ। ਮਿਆਮੀ ਓਪਨ 'ਚ ਦੂਜੇ ਨੰਬਰ 'ਤੇ ਰਹੇ ਜਰਮਨੀ ਦੇ ਏਲੈਕਸਾਂਦਰ ਜਵੇਰੇਵ ਨੇ ਇਕ ਸਥਾਨ ਦੀ ਛਲਾਂਗ ਲਗਾ ਕੇ ਚੋਥਾ ਸਥਾਨ ਹਾਸਲ ਕੀਤਾ ਹੈ। ਜਦਕਿ ਮਿਆਮੀ ਓਪਨ ਦਾ ਖਿਤਾਬ ਆਪਣੇ ਨਾਂ ਕਰਨ ਵਾਲੇ ਅਮਰੀਕਾ ਦੇ ਜਾਨ ਇਸਨਰ ਨੇ 8 ਸਥਾਨ ਦੀ ਛਲਾਂਗ ਲਗਾਈ ਹੈ ਅਤੇ ਉਹ ਨੌਵੇਂ ਸਥਾਨ ਤੇ ਪਹੁੰਚ ਗਏ ਹਨ। ਉਹ ਇਸ ਦੇ ਨਾਲ ਹੀ ਅਮਰੀਕਾ ਵਲੋਂ ਨੌਵਾਂ ਸਥਾਨ ਹਾਸਲ ਕਰਨ ਵਾਲੇ ਪਹਿਲੇ ਖਿਡਾਰੀ ਵੀ ਬਣ ਗਏ ਹਨ।
ਮਹੀਲਾ ਰੈਂਕਿੰਗ 'ਚ ਰੋਮਾਨੀਆ ਦੀ ਸਿਮੋਨਾ ਹਾਲੇਪ ਦਾ ਚੋਟੀ ਦਾ ਸਥਾਨ ਬਣਿਆ ਹੋਇਆ ਹੈ। ਮਆਮੀ ਓਪਨ ਦਾ ਖਿਤਾਬ ਜਿੱਤਣ ਵਾਲੀ ਅਮਰੀਕਾ ਦੀ ਸਲੋਏਨ ਸਟੀਫਨਸ ਤਿਨ ਸਥਾਨ ਦੇ ਸੁਧਾਰ ਦੇ ਨਾਲ ਪਹਿਲੀ ਵਾਰ ਟਾਪ 10 'ਚ ਸ਼ਾਮਲ ਹੋਈ ਹੈ। ਹੁਣ ਉਹ ਨੌਵੇਂ ਨੰਬਰ 'ਤੇ ਹੈ। ਸਟੀਫਨਸ ਤੋਂ ਫਾਈਨਲ 'ਚ ਹਾਰਨ ਵਾਲੀ ਲਾਤਵਿਆ ਦੀ ਯੇਲੇਨਾ ਔਸਤਾਪੇਂਕੋ ਦਾ ਪੰਜਵਾਂ ਸਥਾਨ ਬਣਿਆ ਹੋਇਆ ਹੈ।
IPL 'ਚ ਖੇਡਣ ਲਈ ਹੁਣ ਯੋ-ਯੋ ਟੈਸਟ ਪਾਸ ਕਰਨਾ ਹੋਇਆ ਜ਼ਰੂਰੀ
NEXT STORY