ਬਾਕੂ ਅਜਰਬੈਜਾਨ (ਨਿਕਲੇਸ਼ ਜੈਨ)- ਫੀਡੇ ਵਿਸ਼ਵ ਕੱਪ ਸ਼ਤਰੰਜ ਦੇ ਚੌਥੇ ਦੌਰ ’ਚ 2 ਕਲਾਸੀਕਲ ਮੁਕਬਾਲਿਆਂ ਤੋਂ ਬਾਅਦ ਭਾਰਤ ਦੇ ਵਿਦਿਤ ਗੁਜਰਾਤੀ ਅਤੇ ਅਰਜੁਨ ਏਰੀਗਾਸੀ ਨੇ ਸਿੱਧੇ ਪ੍ਰੀ-ਕੁਆਰਟਰ ਫਾਈਨਲ ’ਚ ਸਥਾਨ ਪੱਕਾ ਕਰ ਲਿਆ ਜਦਕਿ ਭਾਰਤ ਦੇ ਟਾਪ ਖਿਡਾਰੀ ਡੀ. ਗੁਕੇਸ਼, ਆਰ. ਪ੍ਰਗਿਆਨੰਦਾ ਅਤੇ ਨਿਹਾਲ ਸਰੀਨ ਕੱਲ ਟਾਈਬ੍ਰੇਕ ਦੇ ਮੁਕਾਬਲੇ ਖੇਡਣਗੇ। ਮਹਿਲਾ ਵਰਗ ’ਚ ਕੇਨੇਰੂ ਹੰਪੀ ਅਤੇ ਹਰਿਕਾ ਦ੍ਰੋਣਾਪੱਲੀ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਉਣ ਲਈ ਅੱਜ ਟਾਈਬ੍ਰੇਕ ਖੇਡਣਗੇ।
ਇਹ ਵੀ ਪੜ੍ਹੋ-ਕੇਨ ਵਿਲੀਅਮਸਨ ਦੀ ਸੱਟ ਨੂੰ ਲੈ ਕੇ ਆਇਆ ਵੱਡਾ ਅਪਡੇਟ, ਕੋਚ ਨੇ ਦੱਸਿਆ ਵਿਸ਼ਵ ਕੱਪ 'ਚ ਖੇਲੇਗਾ ਜਾਂ ਨਹੀਂ
ਵਿਦਿਤ ਗੁਜਰਾਤੀ ਨੇ ਦੂਸਰੇ ਦਿਨ ਕਾਲੋ ਮੋਹਰਿਆਂ ਨਾਲ ਫਰਾਂਸ ਦੇ ਏਟੀਨੇ ਬੇਕ੍ਰੋਟ ਖ਼ਿਲਾਫ਼ ਡਰਾਅ ਖੇਡਦੇ ਹੋਏ ਲਗਾਤਾਰ ਦੂਸਰੇ ਵਿਸ਼ਵ ਕੱਪ ਦੇ ਟਾਪ-16 ’ਚ ਜਗ੍ਹਾ ਬਣਾਈ। ਅਰਜੁਨ ਏਰੀਗਾਸੀ ਨੇ ਉਜਬੇਕਿਸਤਾਨ ਦੇ ਜੇਵੋਖੀਰ ਸਿੰਦਾਰੋਵ ਨੂੰ ਹਰਾਉਂਦੇ ਹੋਏ 5ਵੇਂ ਦੌਰ ’ਚ ਸਥਾਨ ਪੱਕਾ ਕੀਤਾ। ਡੀ. ਗੁਕੇਸ਼ ਨੇ ਰੂਸ ਦੇ ਆਂਦਰੇ ਏਸੀਪੇਂਕੋਂ ਨਾਲ, ਪ੍ਰਗਿਆਨੰਦਾ ਨੇ ਵਿਸ਼ਵ ਨੰਬਰ-2 ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਅਤੇ ਨਿਹਾਲ ਸਰੀਨ ਨੇ ਰੂਸ ਦੇ ਯਾਨ ਨੇਪੋਮਨਿਸ਼ੀ ਨਾਲ ਲਗਾਤਾਰ ਦੂਸਰਾ ਮੁਕਾਬਲਾ ਡਰਾਅ ਖੇਡਿਆ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਟਰੀ ਟੀਮ 'ਚ ਜਗ੍ਹਾ ਨਹੀਂ ਮਿਲਣ 'ਤੇ ਰਾਣੀ ਨੇ ਕੋਚ ਤੋਂ ਮੰਗਿਆ ਜਵਾਬ, ਸੰਨਿਆਸ ਦੀਆਂ ਅਟਕਲਾਂ ਨੂੰ ਕੀਤਾ ਰੱਦ
NEXT STORY