ਬਰਲਿਨ, ਜਰਮਨੀ (ਨਿਕਲੇਸ਼ ਜੈਨ)- ਸ਼ਤਰੰਜ 'ਚ ਵਿਸ਼ਵ ਚੈਂਪੀਅਨ ਨੂੰ ਚੁਣੌਤੀ ਕੌਣ ਦੇਵੇਗਾ ਇਹ ਫੀਡੇ ਕੈਂਡੀਡੇਟ ਦੇ ਜੇਤੂ ਨਾਲ ਤੈਅ ਹੋਵੇਗਾ ਤੇ ਫੀਡੇ ਕੈਂਡੀਡੇਟ 2022 ਦੇ ਅੱਠ 'ਚੋਂ 6 ਸਥਾਨ 'ਤੇ ਖਿਡਾਰੀ ਪਹਿਲਾਂ ਹੀ ਚੁਣੇ ਜਾ ਚੁਕੇ ਹਨ ਪਰ ਆਖ਼ਰੀ ਦੋ ਸਥਾਨ 3 ਫੀਡੇ ਗ੍ਰਾਂ ਪ੍ਰੀ ਦੇ ਬਾਅਦ ਤੈਅ ਹੋਣਗੇ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ PM ਮੋਦੀ ਨੇ ਕ੍ਰਿਕਟਰ ਕ੍ਰਿਸ ਗੇਲ ਅਤੇ ਜੌਂਟੀ ਰੋਡਜ਼ ਨੂੰ ਲਿਖਿਆ ਪੱਤਰ
ਹੁਣ ਤੋਂ ਦੋ ਹਫ਼ਤੇ 'ਚ ਬਰਲਿਨ ਵਿਸ਼ਵ ਸ਼ਤਰੰਜ ਵਲੋਂ ਆਯੋਜਿਤ ਫੀਡੇ ਗ੍ਰਾਂ ਪ੍ਰੀ ਸੀਰੀਜ਼ 2022 ਦੇ ਪਹਿਲੇ ਦੌਰ ਦੀ ਮੇਜ਼ਬਾਨੀ ਕਰੇਗਾ। 3 ਤੋਂ 17 ਫਰਵਰੀ ਤਕ ਇਸ ਟੂਰਨਾਮੈਂਟ 'ਚ ਕੁਲ 16 ਖਿਡਾਰੀ 4 ਵਰਗਾਂ 'ਚ ਵੰਡਣ ਤੋਂ ਬਾਅਦ ਖੇਡਣਗੇ। ਭਾਰਤ ਵਲੋਂ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਵਿਸ਼ਵ ਕੱਪ ਤੋਂ ਚੁਣ ਕੇ ਇਸ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ ਹਨ ਤਾਂ ਗ੍ਰੈਂਡ ਮਾਸਟਰ ਪੇਂਟਲਾ ਹਰਿਕ੍ਰਿਸ਼ਣਾ ਨੂੰ ਚੀਨ ਦੇ ਵੇਈ ਯੀ ਦੇ ਹਟਣ ਦੀ ਵਜ੍ਹਾ ਨਾਲ ਆਖ਼ਰੀ ਸਮੇਂ 'ਚ ਸਥਾਨ ਮਿਲਿਆ ਹੈ। ਪ੍ਰਤੀਯੋਗਿਤਾ 'ਚ ਕੁਲ 150,000 ਯੂਰੇ ਪੁਰਸਕਾਰ ਰਾਸ਼ੀ ਰੱਖੀ ਗਈ ਹੈ।
ਇਹ ਵੀ ਪੜ੍ਹੋ : ਓਲੰਪਿਕ ਚੈਂਪੀਅਨ ਸੂਬੇਦਾਰ ਨੀਰਜ ਚੋਪੜਾ ਨੂੰ ਪਰਮ ਵਿਸ਼ਿਸ਼ਟ ਸੇਵਾ ਤਮਗ਼ੇ ਨਾਲ ਕੀਤਾ ਗਿਆ ਸਨਮਾਨਤ
ਵਿਦਿਤ ਨੂੰ ਪ੍ਰਤੀਯੋਗਿਤਾ 'ਚ ਪੂਲ ਸੀ 'ਚ ਯੂ. ਐੱਸ. ਏ. ਦੇ ਲੇਵੋਨ ਅਰੋਨੀਅਨ, ਰੂਸ ਦੇ ਡੇਨੀਅਲ ਡੁਬੋਵ ਤੇ ਜਰਮਨੀ ਦੇ ਵਿਨਸੇਂਟ ਕੇਮਰ ਦੇ ਨਾਲ ਜਗ੍ਹਾ ਦਿੱਤੀ ਗਈ ਹੈ ਜਦਕਿ ਹਰੀਕ੍ਰਿਸ਼ਣਾ ਨੂੰ ਪੂਲ ਡੀ 'ਚ ਯੂ. ਐੱਸ. ਏ. ਦੇ ਵੇਸਲੀ ਸੋ ਤੇ ਲੇਨੀਅਰ ਦੋਮਿੰਗੇਜ਼ ਤੇ ਸਪੇਨ ਦੇ ਅਲੇਕਸੀ ਸ਼ਿਰੋਵ ਦੇ ਨਾਲ ਜਗ੍ਹਾ ਦਿੱਤੀ ਗਈ ਹੈ। ਹਰ ਵਰਗ ਦੇ ਜੇਤੂ ਨੂੰ ਸਿੱਧੇ ਸੈਮੀਫਾਈਨਲ 'ਚ ਪ੍ਰਵੇਸ਼ ਦਿੱਤਾ ਜਾਵੇਗਾ।
Pool A:
1. Alexander Grischuk (Russia), 2764
2. Hikaru Nakamura, (USA), 2736
3. Dmitry Andreikin (Russia), 2724
4. Etienne Bacrot (France), 2642
Pool B:
1. Ding Liren (China), 2799
2. Richard Rapport (Hungary), 2763
3. Vladimir Fedoseev (Russia), 2704
4. Grigoriy Oparin (Russia), 2681
Pool C:
1. Levon Aronian (USA), 2772
2. Vidit Gujrathi (India), 2727
3. Daniil Dubov (Russia), 2720
4. Vincent Keymer (Germany), 2664
Pool D:
1. Wesley So (USA), 2772
2. Leinier Dominguez (USA), 2752
3. Pentala Harikrishna (India), 2717
4. Alexei Shirov (Spain), 2704
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
PM ਮੋਦੀ ਨੇ ਕ੍ਰਿਕਟਰ ਕ੍ਰਿਸ ਗੇਲ ਅਤੇ ਜੌਂਟੀ ਰੋਡਜ਼ ਨੂੰ ਲਿਖਿਆ ਪੱਤਰ,ਇਸ ਗੱਲ ਨੂੰ ਲੈ ਕੇ ਕੀਤੀਆਂ ਤਾਰੀਫ਼ਾਂ
NEXT STORY