ਜੇਨੇਵਾ (ਵਾਰਤਾ) : ਅੰਤਰਰਸ਼ਟਰੀ ਫੁੱਟਬਾਲ ਮਹਾਸੰਘ ਫੀਫਾ ਦੀ ਆਚਾਰ ਕਮੇਟੀ ਨੇ ਦੱਖਣੀ ਅਫਰੀਕਾ ਫੁੱਟਬਾਲ ਮਹਾਸੰਘ (ਸੀ.ਏ.ਐਫ.) ਦੇ ਮੁਖੀ ਅਹਿਮਦ ਅਹਿਮਦ ਨੂੰ ਅਹੁਦੇ 'ਤੇ ਰਹਿੰਦੇ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਫੁੱਟਬਾਲ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਲੈ ਕੇ 5 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਉਨ੍ਹਾਂ 'ਤੇ 2 ਲੱਖ 20 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ।
ਫੀਫਾ ਨੇ ਬਿਆਨ ਜਾਰੀ ਕਰਕੇ ਕਿਹਾ, 'ਇਕ ਵਿਆਪਕ ਸੁਣਵਾਈ ਦੇ ਬਾਅਦ ਸਹਾਇਕ ਚੈਂਬਰ ਨੇ ਫ਼ੈਸਲਾ ਸੁਣਾਇਆ ਕਿ ਜਾਂਚ ਕਰਤਾ ਵੱਲੋਂ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ 'ਤੇ ਸੀ.ਏ.ਐਫ. ਮੁਖੀ ਅਹਿਮਦ ਨੇ ਅਹੁਦੇ 'ਤੇ ਰਹਿੰਦੇ ਹੋਏ ਆਪਣੀ ਡਿਊਟੀ ਦੀ ਉਲੰਘਣਾ ਕੀਤੀ ਅਤੇ ਤੋਹਫ਼ਿਆਂ ਅਤੇ ਪੈਸਿਆਂ ਦੀ ਦੁਰਵਰਤੋਂ ਕੀਤੀ ਅਤੇ ਸੀ.ਏ.ਐਫ. ਪ੍ਰਧਾਨ ਦੇ ਰੂਪ ਵਿਚ ਆਪਣੇ ਅਹੁਦੇ ਦੀ ਵੀ ਦੁਰਵਰਤੋਂ ਕੀਤੀ।'
ਫੀਫਾ ਨੇ ਕਿਹਾ ਕਿ ਅਹਿਮਦ ਦੀ ਮੱਕਾ ਵਿਚ ਉਮਰਾਹ ਤੀਰਥਯਾਤਰਾ ਦੇ ਵਿੱਤਪੋਸ਼ਣ ਅਤੇ ਇਕ ਖੇਡ ਉਪਕਰਨ ਕੰਪਨੀ ਲਈ ਤਰਜੀਹੀ ਕੰਟਰੈਕਟਾਂ ਦੀ ਖ਼ਰੀਦ ਸਮੇਤ ਕਈ ਹੋਰ ਸਰਕਾਰੀ ਮੁੱਦਿਆਂ 'ਤੇ ਜਾਂਚ ਕੀਤੀ ਗਈ ਸੀ, ਜਿਸ ਵਿਚ ਉਹ ਦੋਸ਼ੀ ਪਾਏ ਗਏ। ਫੀਫਾ ਦੀ ਆਜ਼ਾਦ ਅਚਾਰ ਕਮੇਟੀ ਨੇ ਇਸ ਸੰਬੰਧ ਵਿਚ ਕਾਰਵਾਈ ਕਰਦੇ ਹੋਏ ਅਹਿਮਦ 'ਤੇ ਫੁੱਟਬਾਲ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਲੈ ਕੇ 5 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ ਅਤੇ ਉਨ੍ਹਾਂ 'ਤੇ 2 ਲੱਖ 20 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ।
ਅਹਿਮਦ ਨੇ ਪਿਛਲੇ ਮਹੀਨੇ ਅਫਰੀਕਾ ਫੁੱਟਬਾਲ ਮਹਾਸੰਘ ਪ੍ਰਮੁੱਖ ਦੇ ਅਹੁਦੇ ਲਈ ਫਿਰ ਤੋਂ ਚੋਣ ਵਿਚ ਖੜ੍ਹੇ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਇਸ ਫ਼ੈਸਲੇ ਦੇ ਬਾਅਦ ਅਜਿਹਾ ਨਹੀਂ ਹੋ ਸਕੇਗਾ। ਫੀਫਾ ਨੇ ਕਿਹਾ ਕਿ ਉਹ ਆਪਣੇ ਆਦੇਸ਼ ਦੀ ਪੂਰੀ ਜਾਣਕਾਰੀ ਜਲਦ ਹੀ ਜਾਰੀ ਕਰੇਗਾ।
ਭਾਰਤੀ ਖਿਡਾਰੀਆਂ ਨਾਲ ਜ਼ੁਬਾਨੀ ਜੰਗ 'ਚ ਨਹੀਂ ਉਲਝਾਂਗੇ : ਵਾਰਨਰ
NEXT STORY