ਕਜ਼ਾਨ— ਪੰਜਵੀਂ ਵਾਰ ਵਿਸ਼ਵ ਕੱਪ 'ਚ ਖੇਡ ਰਿਹਾ ਇਰਾਨ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਬੀ ਮੁਕਾਬਲੇ 'ਚ ਜੇਕਰ ਅੱਜ ਸਾਬਕਾ ਚੈਂਪੀਅਨ ਸਪੇਨ ਦੇ ਖਿਲਾਫ ਕੁਝ ਚਮਤਕਾਰ ਕਰਨ 'ਚ ਕਾਮਯਾਬ ਰਿਹਾ ਤਾਂ ਉਹ ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਪੜਾਅ 'ਚ ਚਲਾ ਜਾਵੇਗਾ। ਇਰਾਨ ਨੂੰ ਆਪਣੇ ਪਹਿਲੇ ਮੁਕਾਬਲੇ 'ਚ ਮੋਰੱਕੋ ਦੇ ਖਿਲਾਫ ਅੰਤਿਮ ਮਿੰਟਾਂ 'ਚ ਵਿਰੋਧੀ ਟੀਮ ਦੇ ਆਤਮਘਾਤੀ ਗੋਲ ਨਾਲ ਜਿੱਤ ਮਿਲੀ ਸੀ ਜਦਕਿ ਸਪੇਨ ਨੇ ਪੁਰਤਗਾਲ ਦੇ ਖਿਲਾਫ 3-2 ਦੀ ਬੜ੍ਹਤ ਬਣਾਉਣ ਦੇ ਬਾਅਦ ਹੀ ਅੰਤਿਮ ਮਿੰਟਾਂ ਦੇ ਗੋਲ ਨਾਲ 3-3 ਨਾਲ ਡਰਾਅ ਖੇਡਿਆ ਸੀ। ਨਾਕ ਆਊਟ 'ਚ ਜਾਣ ਲਈ ਸਪੇਨ ਨੂੰ ਇਹ ਮੈਚ ਜਿੱਤਣਾ ਹੋਵੇਗਾ। ਸਪੇਨ ਜੇਕਰ ਉਲਟਫੇਰ ਦਾ ਸ਼ਿਕਾਰ ਹੋਇਆ ਜਾਂ ਫਿਰ ਉਸ ਨੇ ਡਰਾਅ ਖੇਡਿਆ ਤਾਂ ਉਸ ਲਈ ਇਸ ਗਰੁੱਪ 'ਚ ਮੋਰੱਕੋ ਦੇ ਖਿਲਾਫ ਅੰਤਿਮ ਮੈਚ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ।
ਸਪੈਨਿਸ਼ ਟੀਮ ਆਪਣੇ ਕੋਚ ਜੁਲੇਨ ਲੋਪੇਤੇਗੁਈ ਦੇ ਵਿਸ਼ਵ ਕੱਪ ਤੋਂ ਸਿਰਫ ਦੋ ਦਿਨ ਪਹਿਲਾਂ ਹਟਾਏ ਜਾਣ ਦੇ ਬਾਅਦ ਨਵੇਂ ਕੋਚ ਫਰਨਾਂਡੋ ਹਿਏਰੋ ਦੇ ਮਾਰਗਦਰਸ਼ਨ 'ਚ ਖੇਡ ਰਹੀ ਹੈ ਅਤੇ ਪਿਛਲੇ ਮੈਚ 'ਚ ਪੁਰਤਗਾਲ ਦੇ ਖਿਲਾਫ ਡਰਾਅ ਦੇ ਬਾਅਦ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਹੁਣ ਸਵਾਲ ਵੀ ਉਠ ਰਹੇ ਹਨ। ਕਾਗਜ਼ 'ਤੇ ਸਪੇਨ ਯਕੀਨੀ ਤੌਰ 'ਤੇ ਇਰਾਨ ਤੋਂ ਮਜ਼ਬੂਤ ਦਿਸ ਰਹੀ ਹੈ ਜਿਸ ਨੂੰ ਦੋਹਾਂ ਟੀਮਾਂ ਵਿਚਾਲੇ ਪਹਿਲੇ ਮੁਕਾਬਲੇ 'ਚ ਜਿੱਤ ਦਾ ਦਾਅਵੇਦਾਰ ਵੀ ਮੰਨਿਆ ਜਾ ਰਿਹਾ ਹੈ ਪਰ ਰੂਸ 'ਚ ਹੈਵੀਵੇਟ ਸਾਬਕਾ ਚੈਂਪੀਅਨ ਜਰਮਨੀ ਦੀ ਹਾਰ ਅਤੇ ਅਰਜਨਟੀਨਾ ਦਾ ਡੈਬਿਊ ਆਈਸਲੈਂਡ ਦੇ ਖਿਲਾਫ ਅਤੇ ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਵਿਚਾਲੇ ਡਰਾਅ ਹੈਰਾਨ ਕਰਨ ਵਾਲਾ ਨਤੀਜੇ ਰਹੇ ਜਿਸ ਤੋਂ ਬਾਅਦ ਕਿਸੇ ਨੂੰ ਵੀ ਘੱਟ ਨਹੀਂ ਸਮਝਿਆ ਜਾ ਸਕਦਾ ਹੈ।
ਅਭਿਆਸ ਸੈਸ਼ਨ ਤੋਂ ਬਾਹਰ ਰਹੇ ਨੇਮਾਰ, ਬ੍ਰਾਜ਼ੀਲ ਲਈ ਖਤਰੇ ਦੀ ਘੰਟੀ
NEXT STORY