ਸੋਚੀ— ਕੋਸਟਾ ਰਿਕਾ ਦੇ ਖਿਲਾਫ ਸ਼ੁੱਕਵਾਰ ਨੂੰ ਫੀਫਾ ਵਿਸ਼ਵ ਕੱਪ ਦੇ ਦੂਜੇ ਮੈਚ ਦੀ ਤਿਆਰੀ 'ਚ ਲੱਗੇ ਬ੍ਰਾਜ਼ੀਲੀ ਖੇਮੇ 'ਚ ਚਿੰਤਾ ਦਾ ਲਹਿਰ ਦੌੜ ਗਈ ਜਦ ਸਟਾਰ ਸਟ੍ਰਾਈਕਰ ਨੇਮਾਰ ਨੇ ਅਭਿਆਸ ਸੈਸ਼ਨ 'ਚ ਹਿੱਸਾ ਨਹੀਂ ਲਿਆ।
ਬ੍ਰਾਜ਼ੀਲੀ ਫੁੱਟਬਾਲ ਮਹਾਸੰਘ ਦੇ ਬੁਲਾਰੇ ਵਿਲੀਅਮਸ ਰੋਦ੍ਰੀਗੇਜ ਨੇ ਕਿਹਾ, ''ਨੇਮਾਰ ਦੇ ਸੱਜੇ ਗਿੱਟੇ 'ਚ ਦਰਦ ਸੀ।'' ਸਵਿਟਜ਼ਰਲੈਂਡ ਦੇ ਖਿਲਾਫ ਐਤਵਾਰ ਨੂੰ 1-1 ਨਾਲ ਡਰਾਅ ਰਹੇ ਮੈਚ 'ਚ ਨੇਮਾਰ ਨੂੰ ਕਈ ਫਾਊਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਸੋਮਵਾਰ ਨੂੰ ਅਭਿਆਸ 'ਚ ਹਿੱਸਾ ਨਹੀਂ ਲਿਆ। ਰੋਦ੍ਰੀਗੇਜ ਨੇ ਕਿਹਾ ਕਿ ਨੇਮਾਰ ਦੇ ਗਿੱਟੇ 'ਚ ਦਿੱਕਤ ਹੈ ਪਰ ਉਸ ਪੈਰ 'ਚ ਨਹੀਂ ਜਿਸ 'ਚ ਫਰਵਰੀ 'ਚ ਫ੍ਰੈਕਚਰ ਹੋਇਆ ਸੀ।
ਸ਼ਵਾਸਟਿੰਗਰ ਨਾਲ ਕਰਾਰ ਦਾ ਏ.ਟੀ.ਕੇ. ਨੇ ਕੀਤਾ ਖੰਡਨ
NEXT STORY