ਸੇਂਟ ਪੀਟਰਸਬਰਗ— ਫੀਫਾ ਵਿਸ਼ਵ ਕੱਪ ਦੇ 21ਵੇਂ ਸੈਸ਼ਨ ਦੇ ਪ੍ਰੀ-ਕੁਆਰਟਰ ਫਾਈਨਲ 'ਚ ਅੱਜ ਸਵੀਡਨ ਅਤੇ ਸਵਿਟਜ਼ਰਲੈਂਡ ਟੀਮ ਵਿਚਾਲੇ ਮੈਚ ਖੇਡਿਆ ਖੇਡਿਆ ਗਿਆ। ਦੋਵੇਂ ਟੀਮਾਂ ਦੀ ਸ਼ੁਰੂਆਤ ਤੋਂ ਹੀ ਕਾਫੀ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਮੈਚ ਦੇ ਪਹਿਲੇ ਹਾਫ ਤੱਕ ਕੋਈ ਵੀ ਗੋਲ ਨਹੀਂ ਹੋ ਸਕਿਆ। ਦੋਵੇਂ ਟੀਮਾਂ ਨੂੰ ਅਜਿਹੇ ਕਈ ਮੌਕੇ ਮਿਲੇ ਪਰ ਖਿਡਾਰੀ ਇਨ੍ਹਾਂ ਮੌਕਿਆਂ ਨੂੰ ਫਾਇਦਾ ਨਹੀਂ ਚੁੱਕ ਸਕੇ। ਜਿਸ ਕਾਰਨ ਦੋਵੇਂ ਹੀ ਟੀਮਾਂ 0-0 ਦੀ ਬਰਾਬਰੀ 'ਤੇ ਰਹੀਆਂ।

ਹਾਫ ਟਾਈਮ ਤੋਂ ਬਾਅਦ ਵੀ ਕਿਸੇ ਵੀ ਟੀਮ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਦੋਵੇਂ ਟੀਮਾਂ ਬਰਾਬਰੀ 'ਤੇ ਹੀ ਰਹਿਣਗੀਆਂ, ਸਵੀਡਨ ਦੀ ਟੀਮ ਵਲੋਂ ਐਮਿਲ ਫੋਰਸਬਰਗ ਨੇ 66ਵੇਂ ਮਿੰਟ 'ਚ ਗੋਲ ਕਰ ਕੇ ਟੀਮ ਨੂੰ 1-0 ਨਾਲ ਬੜਤ ਦਿਵਾ ਦਿੱਤੀ। ਜਿਸ ਨਾਲ ਸਵਿਟਜ਼ਰਲੈਂਡ ਟੀਮ ਨੂੰ ਦਬਾਅ ਆ ਗਿਆ। ਇਸ ਤੋਂ ਸਵੀਡਨ ਟੀਮ ਦਾ ਸਵਿਟਜ਼ਰਲੈਂਡ ਟੀਮ 'ਤੇ ਟੀਮ ਦਾ ਪੱਲੜ੍ਹਾ ਭਾਰੀ ਰਿਹਾ, ਅਤੇ ਸਵੀਡਨ ਨੇ 1-0 ਦੀ ਬੜਤ ਦੀ ਬਦੌਲਤ ਮੈਚ ਆਪਣੇ ਨਾਂ ਕਰ ਲਿਆ।

ਮੁਕਾਬਲੇ 'ਚ ਫਿਲਹਾਲ ਕੋਈ ਵੀ ਗੋਲ ਨਹੀਂ ਹੋ ਸਕਦਾ। ਸਵਿਟਜ਼ਰਲੈਂਡ ਦੀ ਕੋਸ਼ਿਸ਼ 64 ਸਾਲ ਬਾਅਦ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣ ਦੀ ਹੋਵੇਗ। ਉੱਥੇ ਹੀ ਸਵੀਡਨ ਵੀ 1994 ਤੋਂ ਬਾਅਦ ਪਹਿਲੀ ਵਾਰ ਆਖਰੀ-8 'ਚ ਪਹੁੰਚਣਾ ਚਾਹੇਗੀ। ਸਵੀਡਨ ਨੇ ਅਮਰੀਕਾ 'ਚ ਖੇਡੇ ਗਏ ਵਿਸ਼ਵ ਕੱਪ 'ਚ ਆਖਰੀ-8 'ਚ ਪਹੁੰਚਣ 'ਚ ਸਫਲ ਰਹੀ ਸੀ।

ਸਵਿਟਜ਼ਰਲੈਂਡ ਫੁੱਟਬਾਲ ਵਿਸ਼ਵ ਕੱਪ 'ਚ ਅੰਡਰਡਾਗ ਦੀ ਤਰ੍ਹਾਂ ਉਤਪੀ ਹੈ ਪਰ ਟੀਮ ਦੀ ਇਕੱਠਤਾ ਦੀ ਬਦੌਲਤ ਉਹ ਨਾਕਆਊਟ ਤੱਕ ਪਹੁੰਚ ਸਕੀ ਹੈ। ਹਾਲਾਂਕਿ ਸਵੀਡਨ ਖਿਲਾਫ ਸੇਂਟ ਪੀਟਰਸਬਰਗ ਸਟੇਡੀਅਮ 'ਚ ਉਸ ਨੂੰ ਕਪਤਾਨ ਸਟੀਫਨ ਲੀਸ਼ੇਟਨਰ ਅਤੇ ਫਾਬੀਅਨ ਸ਼ਾਰ ਦੀ ਅਨੁਪਸਥਿਤੀ 'ਚ ਉਤਰਨਾ ਹੋਵੇਗਾ। ਦੋਵਾਂ ਨੂੰ ਹੀ ਦੋ-ਦੋ ਯੇਲੋ ਕਾਰਡ ਮਿਲਣ ਕਾਰਨ ਬਾਹਰ ਹੋਣਾ ਪਿਆ ਹੈ।

ਭਾਰਤ ਖਿਲਾਫ ਇੰਗਲੈਂਡ ਦੀ ਵਨਡੇ ਸੀਰੀਜ਼ 'ਚ ਸਮੈ ਕੁਰੇਨ ਨੇ ਲਈ ਭਰਾ ਟਾਮ ਦੀ ਜਗ੍ਹਾ
NEXT STORY