ਲੰਡਨ : ਆਲਰਾਊਂਡਰ ਖਿਡਾਰੀ ਸੈਮ ਕੁਰੇਨ ਨੇ ਭਾਰਤ ਖਿਲਾਫ 12 ਜੁਲਾਈ ਤੋਂ ਹੋਣ ਵਾਲੀ ਵਨਡੇ ਅੰਤਰਰਾਸ਼ਰੀ ਕ੍ਰਿਕਟ ਸੀਰੀਜ਼ ਦੇ ਲਈ ਇੰਗਲੈਂਡ ਦੀ ਟੀਮ 'ਚ ਆਪਣੇ ਜ਼ਖਮੀ ਭਰਾ ਟਾਮ ਦੀ ਜਗ੍ਹਾ ਲਈ ਹੈ। ਟਾਮ ਕੁਰੇਨ ਦੀਆਂ ਮਾਂਸਪੇਸ਼ੀਆਂ 'ਚ ਖਿਚ ਦੇ ਕਾਰਨ ਟੀਮ 'ਚ ਇਹ ਬਦਲਾਅ ਕੀਤਾ ਗਿਆ ਹੈ। ਉਹ ਅੱਜ ਤੋਂ ਸ਼ੁਰੂ ਹੋ ਰਹੀ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਚ ਵੀ ਨਹੀਂ ਖੇਡ ਰਹੇ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਇਕ ਬਿਆਨ 'ਚ ਕਿਹਾ, ਟਾਮ ਹੁਣ ਸਰੇ ਅਤੇ ਇੰਗਲੈਂਡ 'ਚ ਆਪਣਾ ਰਿਹੈਬਿਲਿਟੇਸ਼ਨ ਪ੍ਰੋਗਰਾਮ ਸ਼ੁਰੂ ਕਰਨਗੇ। ਅੱਜ ਦੇ ਮੈਚ 'ਚ ਬੱਲੇਬਾਜ਼ ਡੇਵਿਡ ਮੈਲਨ ਨੇ ਉਨ੍ਹਾਂ ਦੀ ਜਗ੍ਹਾ ਲਈ ਹੈ।
ਜਾਅਲੀ ਡਿਗਰੀ ਮਾਮਲੇ 'ਚ ਕ੍ਰਿਕਟਰ ਹਰਮਨਪ੍ਰੀਤ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜੀ
NEXT STORY