ਸੋਚੀ- 5 ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੇ ਆਖਰ ਨਾਕਆਊਟ 'ਚ ਜਗ੍ਹਾ ਬਣਾਉਣ 'ਚ ਸਫਲਤਾ ਹਾਸਲ ਕਰ ਲਈ ਹੈ। ਗਰੁੱਪ ਸਟੇਜ 'ਤੇ ਸਰਬੀਆ ਦੇ ਖਿਲਾਫ ਖੇਡੇ ਗਏ ਮਹੱਤਵਪੂਰਨ ਮੈਚ ਵਿਚ ਬ੍ਰਾਜ਼ੀਲ 2-0 ਨਾਲ ਜਿੱਤਿਆ। ਬ੍ਰਾਜ਼ੀਲ ਵੱਲੋਂ ਪਹਿਲਾ ਗੋਲ ਖੇਡ ਦੇ 32ਵੇਂ ਮਿੰਟ ਵਿਚ ਪਾਲਿਨਹੋ ਨੇ ਕੀਤਾ। ਇਸ ਦੇ ਬਾਅਦ ਹਾਫ ਤੱਕ ਸਰਬੀਆ ਕੋਈ ਗੋਲ ਨਹੀਂ ਕਰ ਸਕੀ।
ਬ੍ਰ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇ ਕੁਝ ਚੰਗੇ ਟੈਕਲ ਜ਼ਰੂਰ ਕੀਤੇ ਪਰ ਉਹ ਗੋਲ ਕਰਨ ਵਿਚ ਸਫਲ ਨਹੀਂ ਹੋ ਸਕੇ। ਮੈਚ ਵਿਚ ਦਬਾਅ ਉਦੋਂ ਆਇਆ ਜਦੋਂ ਦੂਸਰੇ ਹਾਫ ਦੇ 68ਵੇਂ ਮਿੰਟ 'ਤੇ ਨੇਮਾਰ ਵੱਲੋਂ ਦਿੱਤੇ ਗਏ ਪਾਸ ਨੂੰ ਥਿਆਗੋ ਸਿਲਵਾ ਨੇ ਸ਼ਾਨਦਾਰ ਕਿੱਕ ਲਾ ਕੇ ਸਰਬੀਆ ਦੀ ਗੋਲਪੋਸਟ ਵਿਚ ਸੁੱਟ ਦਿੱਤਾ। ਬ੍ਰਾਜ਼ੀਲ ਕੋਲ ਇਸ ਤਰਾਂ 2-0 ਦੀ ਅਜੇਤੂ ਬੜ੍ਹਤ ਹੋ ਚੁੱਕੀ ਸੀ ਜੋ ਕਿ ਅਖੀਰ ਤੱਕ ਜਾਰੀ ਰਹੀ।

ਬ੍ਰਾਜ਼ੀਲ ਨੇ ਇਸ ਦੌਰਾਨ ਸਾਫ ਸੁਥਰੀ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬ੍ਰਾਜ਼ੀਲ ਨੂੰ ਕੋਈ ਯੈਲੋ ਕਾਰਡ ਨਹੀਂ ਮਿਲਿਆ। ਇਸੇ ਤਰਾਂ ਬ੍ਰਾਜ਼ੀਲ ਨੇ ਸਰਬੀਆ ਤੋਂ 50 ਫੀਸਦੀ ਤੱਕ ਘੱਟ ਫਾਊਲ ਕੀਤੇ। ਬਾਲ ਕਲੀਅਰੈਂਸ ਵਿਚ ਬ੍ਰਾਜ਼ੀਲ ਨੂੰ ਵੱਡੀ ਸਫਲਤਾ ਮਿਲੀ। ਉਸ ਨੇ ਸਰਬੀਆ ਤੋਂ ਕਰੀਬ ਢਾਈ ਗੁਣਾ ਜ਼ਿਆਦਾ ਬਾਲ ਕਲੀਅਰ ਕੀਤੀ। ਇਸ ਦਾ ਫਾਇਦਾ ਉਸ ਨੂੰ ਜਿੱਤ ਦੇ ਰੂਪ ਵਿਚ ਮਿਲਿਆ। ਦੱਸ ਦੇਈਏ ਕਿ ਬ੍ਰਾਜ਼ੀਲ ਲਈ ਨਾਕਆਊਟ ਵਿਚ ਪਹੁੰਚਣ ਲਈ ਸਰਬੀਆ ਨੂੰ ਹਰਾਉਣਾ ਜ਼ਰੂਰੀ ਸੀ ਕਿਉਂਕਿ ਬ੍ਰਾਜ਼ੀਲ ਨੇ ਸਵਿਟਜ਼ਰਲੈਂਡ ਖਿਲਾਫ ਪਹਿਲਾ ਮੈਚ 1-1 ਨਾਲ ਡਰਾਅ ਖੇਡਿਆ ਸੀ। ਇਸ ਤੋਂ ਬਾਅਦ ਕੋਸਟਾ ਰੀਕਾ ਵਿਰੁੱਧ 2-0 ਨਾਲ ਜਿੱਤ ਦਰਜ ਕਰ ਕੇ ਉਸ ਨੇ ਨਾਕਆਊਟ ਵਿਚ ਪਹੁੰਚਣ ਦੀ ਉਮੀਦ ਵਧਾਈ ਸੀ।
ਹੁਣ ਸਰਬੀਆ ਨੂੰ ਹਰਾ ਕੇ ਉਹ ਆਪਣੇ ਗਰੁੱਪ ਵਿਚ ਚੋਟੀ 'ਤੇ ਪਹੁੰਚ ਗਿਆ ਹੈ।
ਪੱਤਰਕਾਰ ਦੀ ਮਾਂ ਨੇ ਦਿੱਤਾ ਸੀ ਮੈਸੀ ਨੂੰ ਤਾਬੀਜ਼, ਜੁਰਾਬ 'ਚ ਪਾ ਕੇ ਖੇਡਿਆ ਸੀ ਮੈਚ
NEXT STORY