helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, MAR 28, 2026
200 ਡਾਲਰ ਬੈਰਲ ਤੱਕ ਜਾ ਸਕਦੀਆਂ ਤੇਲ ਦੀਆਂ ਕੀਮਤਾਂ!...
ਜਿਬੂਤੀ ਤੱਟ 'ਤੇ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ...
ਈਰਾਨ ਦੇ ਪ੍ਰਮਾਣੂ ਕੇਂਦਰਾਂ 'ਤੇ ਇਜ਼ਰਾਈਲ ਨੇ ਕੀਤਾ...
ਵੱਡੀ ਖਬਰ : ਕਾਉਈ ਟਾਪੂ 'ਤੇ ਸੈਲਾਨੀ ਹੈਲੀਕਾਪਟਰ...
ਪੰਜਾਬ
ਮਨੋਰੰਜਨ
Photos
Videos
ਰੇਪਿਨੋ- ਫੀਫਾ ਵਿਸ਼ਵ ਕੱਪ 2018 ਗਰੁਪ ਜੀ. ਦਾ ਮੁਕਾਬਲਾ ਇੰਗਲੈਂਡ ਅਤੇ ਪਨਾਮਾ ਵਿਚਾਲੇ ਨਿਜ਼ਨੀ ਨੋਵਗੋਰੋਡ ਸਟੇਡੀਅਮ 'ਚ ਖੇਡਿਆ ਗਿਆ | ਇੰਗਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਪਨਾਮਾ ਨੂੰ 6-1 ਨਾਲ ਮਾਤ ਦਿੱਤੀ। ਮੈਚ ਦੇ 8ਵੇਂ ਮਿੰਟ 'ਚ ਇੰਗਲੈਂਡ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਪਨਾਮਾ 'ਤੇ 1-0 ਦੀ ਬਡ਼੍ਹਤ ਬਣਾ ਲਈ। ਇੰਗਲੈਂਡ ਵਲੋਂ ਜੋਹਨ ਸਟੋਨਸ ਨੇ ਮੈਚ ਦਾ ਪਹਿਲਾ ਗੋਲ ਕਰ ਕੇ ਟੀਮ ਦਾ ਉਤਸ਼ਾਹ ਵਧਾਇਆ। ਇਸ ਤੋਂ ਬਾਅਦ ਪਨਾਮਾ 'ਤੇ ਦਬਾਅ ਸਾਫ ਦੇਖਣ ਮਿਲਿਆ, ਜਿਸ ਦਾ ਨਤੀਜਾ ਮੈਚ ਦੇ 22ਵੇਂ ਮਿੰਟ 'ਚ ਇੰਗਲੈਂਡ ਦੇ ਹੈਰੀ ਕੇਨ ਨੇ ਪੈਨਲਟੀ ਨੂੰ ਗੋਲ 'ਚ ਬਦਲ ਕੇ ਅੰਕਡ਼ਾ 2-0 ਕਰ ਦਿੱਤਾ। ਇੰਗਲੈਂਡ ਨੇ ਆਪਣਾ ਸ਼ਾਨਦਾਰ ਖੇਡ ਜਾਰੀ ਰੱਖਿਆ ਅਤੇ ਮੈਚ ਦੇ ਹਾਫ ਸਮੇਂ ਤੋਂ ਪਹਿਲਾਂ ਬਡ਼੍ਹਤ ਨੂੰ 3-0 ਕਰ ਦਿੱਤੀ। ਇਸ ਵਾਰ ਇੰਗਲੈਂਡ ਦੇ ਜੈਸੇ ਲਿੰਗਰਡ ਨੇ 36ਵੇਂ ਮਿੰਟ 'ਚ ਟੀਮ ਲਈ ਤੀਜਾ ਗੋਲ ਕੀਤਾ। ਗੋਲ ਕਰਨ ਦਾ ਸਿਲਸਿਲਾ ਇਥੇ ਹੀ ਨਹੀਂ ਰੁਕਿਆ। ਇਸ ਤੋਂ ਬਾਅਦ ਇੰਗਲੈਂਡ ਦੇ ਜੋਹਨ ਸਟੋਨਸ ਨੇ ਮੈਚ ਦੇ 40ਵੇਂ 'ਚ ਗੋਲ ਕਰ ਕੇ ਅੰਕਡ਼ਾ 4-0 ਕਰ ਦਿੱਤਾ। ਇਸ ਦੇ ਨਾਲ ਹੀ ਸਟੋਨਸ ਦਾ ਇਹ ਇਸ ਮੈਚ 'ਚ ਦੂਜਾ ਗੋਲ ਵੀ ਰਿਹਾ। ਇੰਗਲੈਂਡ ਦੇ ਪ੍ਰਦਰਸ਼ਨ ਤੋਂ ਸਾਫ ਦਿਸ ਰਿਹਾ ਹੈ ਕਿ ਉਹ ਆਖਰੀ 16 'ਚ ਜਗ੍ਹਾ ਬਣਾਉਣ ਲਈ ਹੀ ਮੈਦਾਨ 'ਤੇ ਉਤਰੀ ਹੈ। ਦੱਸ ਦਈਏ ਕਿ ਇੰਗਲੈਂਡ ਦੇ ਵਲੋਂ ਹੈਰੀ ਕੇਨ ਨੇ ਮੈਚ ਦੇ 45ਵੇਂ ਮਿੰਟ 'ਚ ਪੈਨਲਟੀ ਨੂੰ ਗੋਲ 'ਚ ਬਦਲ ਕੇ ਟੀਮ ਨੂੰ 5-0 ਨਾਲ ਬਡ਼੍ਹਤ ਦਿਵਾ ਦਿੱਤੀ। ਉਥੇ ਹੀ ਹੈਰੀ ਕੇਨ ਦਾ ਵੀ ਇਹ ਮੈਚ ਦਾ ਦੂਜਾ ਗੋਲ ਰਿਹਾ। ਪਹਿਲੀ ਵਾਰ ਵਿਸ਼ਵ ਕੱਪ 'ਚ ਕਦਮ ਰੱਖ ਰਹੀ ਪਨਾਮਾ ਨੂੰ ਤਜ਼ਰਬੇ ਦਾ ਘਾਟਾ ਸਾਫ ਦਿਸ ਰਿਹਾ ਹੈ। ਇੰਗਲੈਂਡ ਦੇ ਹੈਰੀ ਕੇਨ ਨੇ ਮੈਚ ਦੇ 62ਵੇਂ ਮਿੰਟ ਗੋਲ ਕਰ ਕੇ ਅੰਕਡ਼ਾ 6-0 ਤੱਕ ਪਹੁੰਚਾ ਦਿੱਤਾ। ਇਹ ਹੈਰੀ ਕੇਨ ਵਲੋਂ ਇਸ ਮੈਚ ਦਾ ਤੀਜਾ ਗੋਲ ਹੈ। ਇਸ ਦੌਰਾਨ ਪਨਾਮਾ ਨੇ ਵੀ ਆਪਣਾ ਖਾਤਾ ਖੋਲਿਆ ਅਤੇ ਮੈਚ ਦੇ 78ਵੇਂ ਮਿੰਟ 'ਚ ਫੈਲਿਪੇ ਬੈਲੋਏ ਨੇ ਗੋਲ ਕਰ ਕੇ ਆਪਣੀ ਟੀਮ ਵਲੋਂ ਪਹਿਲਾ ਗੋਲ ਕੀਤਾ। ਪਨਾਮਾ ਦੇ ਡਿਫੈਂਸ 'ਚ ਕਮੀ ਸਾਫ ਦਿਸ ਰਹੀ ਸੀ ਜਿਸ ਦਾ ਇੰਗਲੈਂਡ ਟੀਮ ਨੇ ਭਰਭੂਰ ਫਾਇਦਾ ਚੁੱਕਿਆ। ਇਸਦੇ ਨਾਲ ਹੀ ਇੰਗਲੈਂਡ ਇਸ ਸਾਲ ਦੇ ਵਿਸ਼ਵ ਕੱਪ ਦੀ ਪਹਿਲੀ ਟੀਮ ਵੀ ਬਣ ਗਈ ਜਿਸ ਨੇ 6 ਗੋਲ ਕੀਤੇ ਹੋਣ। ਇੰਗਲੈਂਡ ਨੇ ਐਤਵਾਰ ਨੂੰ ਹੋਏ ਇਸ ਮੈਚ 'ਚ ਪਨਾਮਾ ਨੂੰ 6-1 ਨਾਲ ਮਾਤ ਦਿੱਤੀ।
ਯੋ-ਯੋ ਟੈਸਟ 'ਤੇ BCCI ਨੂੰ ਸਵਾਲ ਕਰ ਸਕਦੇ ਹਨ COA
Stories You May Like
ਦੁਬਈ 'ਚ ਕੁਦਰਤ ਦਾ ਕਹਿਰ! 'ਬੁਰਜ ਖਲੀਫਾ' 'ਤੇ ਡਿੱਗੀ ਅਸਮਾਨੀ ਬਿਜਲੀ, ਭਾਰੀ ਮੀਂਹ...
ਢੋਂਗੀ ਬਾਬਾ ਖਰਾਤ ਦੀ ਆ ਗਈ HIV ਟੈਸਟ ਰਿਪੋਰਟ, 100 ਤੋਂ ਵਧੇਰੇ ਔਰਤਾਂ ਨੂੰ...
ਵਾਲ-ਵਾਲ ਬਚਿਆ RCB ਦਾ ਸਟਾਰ ਖਿਡਾਰੀ! ਅਭਿਆਸ ਦੌਰਾਨ ਵਾਪਰਿਆ ਵੱਡਾ ਹਾਦਸਾ
'31 ਮਈ ਨੂੰ ਪੰਜਾਬ ਕਿੰਗਜ਼ ਚੁੱਕੇਗੀ IPL ਦੀ ਟਰਾਫੀ', ਸਟਾਰ ਬੱਲੇਬਾਜ਼ ਨੇ ਕੀਤੀ...
ODI World Cup 2027 'ਚ ਨਹੀਂ ਨਜ਼ਰ ਆਉਣਗੇ TEAM INDIA ਦੇ 5 ਧਾਕੜ ਖਿਡਾਰੀ!
ਨਵਾਂਸ਼ਹਿਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 20 ਮਈ ਤੱਕ ਨਵੇਂ ਹੁਕਮ ਜਾਰੀ, ਰਾਤ...
ਵੰਦੇ ਭਾਰਤ 'ਚ ਖਰਾਬ ਦਹੀ ਪਰੋਸਣ 'ਤੇ ਵੱਡੀ ਕਾਰਵਾਈ: IRCTC ਨੇ ਅਮੂਲ ਨੂੰ...
29 ਮਾਰਚ ਤੋਂ ਯੂਰਪ ਦੀਆਂ ਘੜੀਆਂ ਹੋਣਗੀਆਂ ਇੱਕ ਘੰਟਾ ਅੱਗੇ , ਇਟਲੀ ਸਰਕਾਰ ਕਰ...
TSA ਅਧਿਕਾਰੀਆਂ ਦੀ ਚਾਂਦੀ! ਰਾਸ਼ਟਰਪਤੀ ਟਰੰਪ ਤੁਰੰਤ ਭੁਗਤਾਨ ਲਈ ਜਾਰੀ ਕਰਨਗੇ...
ਵੱਡੀ ਖ਼ਬਰ: JK ਦੇ ਜ਼ੋਜੀਲਾ ਪਾਸ 'ਤੇ ਆਇਆ ਬਰਫੀਲਾ ਤੂਫਾਨ, ਕਈ ਗੱਡੀਆਂ ਬਰਫ਼ ਹੇਠ...
ਮੈਕਸੀਕੋ ਦੀ ਖਾੜੀ 'ਚ ਤੇਲ ਰਿਸਾਅ ਦਾ ਕਹਿਰ ! ਸੈਂਕੜੇ ਮੀਲ ਤੱਕ ਫੈਲਿਆ; ਸਮੁੰਦਰੀ...
ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਵਾਦ 'ਤੇ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪ; 'ਪੇਡ...
ਅਮਰੀਕੀ ਮਿਊਜ਼ੀਅਮ ਤਾਮਿਲਨਾਡੂ ਮੰਦਰ ਤੋਂ ਚੋਰੀ ਹੋਈਆਂ ਤਿੰਨ ਮੂਰਤੀਆਂ ਕਰੇਗਾ ਵਾਪਸ
ਯੂਟਿਊਬ 'ਤੇ ਦੁਨੀਆ ਭਰ 'ਚ ਦੂਜੇ ਨੰਬਰ 'ਤੇ ਛਾਇਆ ਮੂਸੇਵਾਲਾ ਦਾ 'ਬਰੋਟਾ', ਜਲਦ...
ਆਸਟ੍ਰੇਲੀਆ 'ਚ ਸਮਾਂ ਤਬਦੀਲੀ 5 ਅਪ੍ਰੈਲ ਨੂੰ
ਜੰਗੀ ਮਾਹੌਲ ਦਾ ਅਸਰ! ਈਰਾਨ ਨੇ ਆਪਣੇ ਖਿਡਾਰੀਆਂ ਦੀ ਸੁਰੱਖਿਆ ਲਈ ਚੁੱਕਿਆ ਸਖ਼ਤ ਕਦਮ
6 ਧੀਆਂ ਦੇ ਪਿਓ ਨੇ ਸਿਲੰਡਰ ਨਾ ਮਿਲਣ 'ਤੇ CM ਸੈਣੀ ਤੋਂ ਲਗਾਈ ਗੁਹਾਰ, ਕੁਝ ਦੇਰ...
Subscribe Now!