ਜਲੰਧਰ - ਅਰਜਨਟੀਨਾ ਦੇ ਸਟਾਰ ਫੁੱਟਬਾਲਰ ਮੈਸੀ ਨਾਈਜੀਰੀਆ ਵਿਰੁੱਧ ਮੈਚ ਦੌਰਾਨ ਇਕ ਜੁਰਾਬ 'ਚ ਤਾਬੀਜ਼ ਪਾ ਕੇ ਖੇਡਿਆ ਸੀ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਜਿੱਤ ਤੋਂ ਬਾਅਦ ਮੈਸੀ ਪੱਤਰਕਾਰ ਸੰਮੇਲਨ ਵਿਚ ਪਹੁੰਚਿਆ। ਇਕ ਪੱਤਰਕਾਰ ਨੇ ਪੁੱਛਿਆ ਕਿ ਮੇਰੀ ਮਾਂ ਨੇ ਕੁੱਝ ਸਮਾਂ ਪਹਿਲਾਂ ਤੁਹਾਨੂੰ ਤਾਬੀਜ਼ ਦਿੱਤਾ ਸੀ, ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ। ਇਸ 'ਤੇ ਮੈਸੀ ਨੇ ਤੁਰੰਤ ਆਪਣੀ ਜੁਰਾਬ ਵਿਚ ਪਾਇਆ ਉਹ ਤਾਬੀਜ਼ ਸਾਰਿਆਂ ਨੂੰ ਦਿਖਾਇਆ ਅਤੇ ਬੋਲਿਆ- ਮੈਂ ਅਜੇ ਤਕ ਸੰਭਾਲ ਕੇ ਰੱਖਿਆ ਹੈ।
T-20 : ਇੰਗਲੈਂਡ ਨੇ ਆਸਟਰੇਲੀਆ ਨੂੰ 28 ਦੌੜਾਂ ਨਾਲ ਹਰਾਇਆ
NEXT STORY