ਵੋਲਗੋਗ੍ਰਾਦ- ਵਿਸ਼ਵ ਕੱਪ ਵਿਚ ਸੋਮਵਾਰ ਨੂੰ ਗਰੁੱਪ-ਏ ਦੇ ਮੁਕਾਬਲੇ ਵਿਚ ਸਾਊਦੀ ਅਰਬ ਨੇ ਮਿਸਰ ਨੂੰ 2-1 ਨਾਲ ਹਰਾ ਕੇ ਗਰੁੱਪ ਵਿਚ ਤੀਜਾ ਸਥਾਨ ਹਾਸਲ ਕੀਤਾ। ਸਾਊਦੀ ਅਰਬ ਲਈ ਸਲੇਮ ਅਲ-ਦਵਸਾਰੀ ਨੇ ਇੰਜਰੀ ਟਾਈਮ (90 ਪਲੱਸ 5 ਮਿੰਟ) ਵਿਚ ਗੋਲ ਕੀਤਾ। ਇਸ ਤੋਂ ਪਹਿਲਾਂ ਸਲਮਾਨ ਅਲ-ਫਰਾਜ਼ ਨੇ ਵੀ ਹਾਫ ਟਾਈਮ ਤੋਂ ਠੀਕ ਪਹਿਲਾਂ ਇੰਜਰੀ ਟਾਈਮ (45 ਪਲੱਸ 6 ਮਿੰਟ) ਵਿਚ ਮਿਲੀ ਪੈਨਲਟੀ ਨੂੰ ਗੋਲ ਵਿਚ ਬਦਲਿਆ ਸੀ। ਮਿਸਰ ਦਾ ਇਕਲੌਤਾ ਗੋਲ 22ਵੇਂ ਮਿੰਟ ਵਿਚ ਮੁਹੰਮਦ ਸਾਲਾਹ ਨੇ ਕੀਤਾ।
ਸਾਲਾਹ ਮਿਸਰ ਲਈ ਵਿਸ਼ਵ ਕੱਪ ਵਿਚ 2 ਵੱਖ-ਵੱਖ ਮੈਚਾਂ ਵਿਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਹੈ।
41ਵੇਂ ਮਿੰਟ ਵਿਚ ਵੀ ਸਾਊਦੀ ਨੂੰ ਪੈਨਲਟੀ ਮਿਲੀ ਸੀ ਪਰ ਮਿਸਰ ਦੇ 45 ਸਾਲਾ ਗੋਲਕੀਪਰ ਏਸਾਮ ਅਲ ਹਾਦਰੀ ਨੇ ਇਸ ਨੂੰ ਨਾਕਾਮ ਕਰ ਦਿੱਤਾ ਸੀ। ਹਾਦਰੀ ਵਿਸ਼ਵ ਕੱਪ ਵਿਚ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ। ਇਸ ਤੋਂ ਪਹਿਲਾਂ ਮੁਹੰਮਦ ਸਾਲਾਹ ਨੇ 22ਵੇਂ ਮਿੰਟ ਵਿਚ ਗੋਲ ਕਰ ਕੇ ਮਿਸਰ ਨੂੰ ਬੜ੍ਹਤ ਦਿਵਾਈ ਸੀ।
ਕਪਤਾਨ ਵਿਰਾਟ ਕੋਹਲੀ ਵਨਡੇ ਰੈਂਕਿੰਗ 'ਚ ਸਿਖਰ 'ਤੇ ਬਰਕਰਾਰ
NEXT STORY