ਮਾਸਕੋ— ਪੋਲੈਂਡ ਮੰਗਲਵਾਰ ਨੂੰ ਇੱਥੇ ਫੀਫਾ ਵਿਸ਼ਵ ਕੱਪ 2018 ਦੇ ਆਪਣੇ ਪਹਿਲੇ ਮੈਚ 'ਚ ਜਦੋਂ ਸੇਨੇਗਲ ਦਾ ਸਾਹਮਣਾ ਕਰੇਗਾ ਤਾਂ ਰਾਬਰਟ ਲੇਵਾਨਡੋਵਸਕੀ ਅਤੇ ਸਾਡੀਓ ਮਾਨੇ ਵਿਚਾਲੇ ਮੁਕਾਬਲਾ ਦਿਲਚਸਪ ਹੋਵੇਗਾ ਜਿਨ੍ਹਾਂ ਨੇ ਯੂਰਪੀ ਫੁੱਟਬਾਲ 'ਚ ਇਸ ਸੈਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬਾਇਰਨ ਯੂਨਿਖ ਵੱਲੋਂ ਖੇਡਣ ਵਾਲੇ ਲੇਵਾਨਡੋਵਸਕੀ ਨੇ ਇਸ ਸੈਸ਼ਨ 'ਚ ਬੁੰਦੇਸਲਿਗਾ 'ਚ 29 ਗੋਲ ਕੀਤੇ ਅਤੇ ਉਹ ਤੀਜੀ ਵਾਰ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣੇ। ਉਨ੍ਹਾਂ ਨੇ ਸਾਰੇ ਮੁਕਾਬਲਿਆਂ 'ਚ 41 ਗੋਲ ਦਾਗੇ। ਮਾਨੇ ਨੇ ਚੈਂਪੀਅਨਸ ਲੀਗ 'ਚ 10 ਗੋਲ ਦਾਗੇ ਜਿਸ 'ਚ ਉਨ੍ਹਾਂ ਨੇ ਇਕ ਗੋਲ ਫਾਈਨਲ 'ਚ ਕੀਤਾ। ਉਨ੍ਹਾਂ ਨੇ ਮਿਸਰ ਦੇ ਮੁਹੰਮਦ ਸਲਾਹ ਅਤੇ ਬ੍ਰਾਜ਼ੀਲ ਦੇ ਰਾਬਰਟੋ ਫਿਰਮਨੋ ਦੇ ਨਾਲ ਮਿਲ ਕੇ ਲੀਵਰਪੂਲ ਦਾ ਹਮਲਾ ਬੇਹੱਦ ਮਜ਼ਬੂਤ ਬਣਾਇਆ ਹੈ।

ਸੇਨੇਗਲ ਦੇ ਸਾਬਕਾ ਖਿਡਾਰੀ ਅਤੇ 2002 ਵਿਸ਼ਵ ਕੱਪ 'ਚ ਖੇਡਣ ਵਾਲੇ ਅਲ ਹਾਦਜੀ ਡਿਓਫ ਨੇ ਕਿਹਾ, ''ਮੇਰਾ ਮੰਨਣਾ ਹੈ ਕਿ ਸਾਡੀਓ ਟੂਰਨਾਮੈਂਟ ਦਾ ਇਕ ਸਟਾਰ ਖਿਡਾਰੀ ਹੋ ਸਕਦਾ ਹੈ।'' ਮਾਸਕੋ ਦੇ ਸਪਾਰਟਕ ਸਟੇਡੀਅਮ 'ਚ ਗਰੁੱਪ ਐੱਚ ਦੇ ਇਸ ਮੈਚ 'ਚ ਪੋਲੈਂਡ ਜਿੱਤ ਦੇ ਦਾਅਵੇਦਾਰ ਦੇ ਰੂਪ 'ਚ ਸ਼ੁਰੂਆਤ ਕਰੇਗਾ। ਇਸ ਗਰੁੱਪ 'ਚ ਕੋਲੰਬੀਆ ਅਤੇ ਜਾਪਾਨ ਦੀਆਂ ਟੀਮਾਂ ਵੀ ਸ਼ਾਮਲ ਹਨ। ਵਿਸ਼ਵ 'ਚ ਅਠਵੇਂ ਨੰਬਰ ਦਾ ਪੋਲੈਂਡ ਵਿਸ਼ਵ ਕੱਪ 'ਚ ਅੱਠਵੀਂ ਵਾਰ ਹਿੱਸਾ ਲੈ ਰਿਹਾ ਹੈ। ਕੋਚ ਐਡਮ ਨਵਾਲਕਾ ਦੀ ਟੀਮ 1974 ਅਤੇ 1982 ਦੇ ਤੀਜੇ ਸਥਾਨ 'ਤੇ ਰਹਿਣ ਦੇ ਰਿਕਾਰਡ 'ਚ ਸੁਧਾਰ ਕਰਨ ਦੇ ਲਈ ਬੇਤਾਬ ਹੈ। ਲੇਵਾਨਡੋਵਸਕੀ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਇੱਥੇ ਖੁਦ ਨੂੰ ਸਾਬਤ ਕਰਨਾ ਹੋਵੇਗਾ ਕਿਉਂਕਿ ਯੂਰੋ 2016 'ਚ ਉਹ ਸਿਰਫ ਇਕ ਗੋਲ ਕਰ ਸਕੇ ਸਨ ਅਤੇ ਪੋਲੈਂਡ ਕੁਆਰਟਰਫਾਈਨਲ ਤੋਂ ਹਾਰ ਕੇ ਬਾਹਰ ਹੋ ਗਿਆ ਸੀ।
ਇਸ ਵਜ੍ਹਾ ਕਰਕੇ ਹਾਰਦਿਕ ਪੰਡਯਾ ਦੇ ਨਾਲ ਕਿਤੇ ਘੁੰਮਣ ਜਾਣ ਤੋਂ ਘਬਰਾਉਂਦੇ ਹਨ ਰਾਹੁਲ
NEXT STORY