ਸਪੋਰਟਸ ਡੈਸਕ- ਪੰਜ ਵਾਰ ਦੇ ਫੀਫਾ ਵਿਸ਼ਵ ਕੱਪ ਚੈਂਪੀਅਨ ਬ੍ਰਾਜ਼ੀਲ ਨੇ ਵੀਰਵਾਰ ਨੂੰ ਲੁਸੇਲ ਸਟੇਡੀਅਮ ਵਿੱਚ ਸਰਬੀਆ ਨੂੰ 2-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਥੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਬ੍ਰਾਜ਼ੀਲ ਦੇ ਕਪਤਾਨ ਨੇਮਾਰ ਇੱਕ ਸਿੱਖ ਮੁੰਡੇ ਨਾਲ ਨਜ਼ਰ ਆ ਰਹੇ ਹਨ। ਮੁੰਡੇ ਦਾ ਨਾਮ ਜੋਸ਼ ਸਿੰਘ ਦੱਸਿਆ ਜਾ ਰਿਹਾ। ਨੇਮਾਰ ਨੇ ਰਾਸ਼ਟਰੀ ਗੀਤ ਦੌਰਾਨ ਮੁੰਡੇ ਦੇ ਮੋਢੇ 'ਤੇ ਹੱਥ ਵੀ ਰੱਖਿਆ।
ਨੇਮਾਰ ਵਿਸ਼ਵ ਕੱਪ ਵਿੱਚ ਸਰਬੀਆ ਉੱਤੇ ਬ੍ਰਾਜ਼ੀਲ ਦੀ 2-0 ਦੀ ਜਿੱਤ ਦੇ ਅੰਤਮ ਪਲਾਂ ਵਿੱਚ ਬੈਂਚ ਉੱਤੇ ਨਮ ਅੱਖਾਂ ਨਾਲ ਭਾਵੁਕ ਨਜ਼ਰ ਆਏ ਅਤੇ ਬਾਅਦ ਵਿਚ ਸੱਜੇ ਗਿੱਟੇ ਵਿੱਚ ਸੋਜ ਨਾਲ ਲੰਗੜਾਉਂਦੇ ਹੋਏ ਸਟੇਡੀਅਮ ਵਿਚੋਂ ਚਲੇ ਗਏ। ਬ੍ਰਾਜ਼ੀਲ ਟੀਮ ਦੇ ਡਾਕਟਰ ਰੋਡਰੀਗੋ ਲਾਸਮਾਰ ਨੇ ਕਿਹਾ ਕਿ ਨੇਮਾਰ ਦੇ ਸੱਜੇ ਗਿੱਟੇ 'ਚ ਮੋਚ ਆ ਗਈ ਹੈ। ਉਨ੍ਹਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਹ ਸੋਮਵਾਰ ਨੂੰ ਸਵਿਟਜ਼ਰਲੈਂਡ ਦੇ ਖਿਲਾਫ ਟੀਮ ਦੇ ਅਗਲੇ ਮੈਚ 'ਚ ਖੇਡਣ ਲਈ ਉਪਲੱਬਧ ਹੋਣਗੇ ਜਾਂ ਨਹੀਂ। ਉਨ੍ਹਾਂ ਕਿਹਾ, 'ਅਸੀਂ ਡਗਆਊਟ ਵਿੱਚ ਬੈਂਚ ਉੱਤੇ ਅਤੇ ਫਿਰ ਫਿਜ਼ੀਓਥੈਰੇਪੀ ਦੌਰਾਨ ਉਸ ਦੇ ਦਰਦ ਵਾਲੀ ਥਾਂ ਉੱਤੇ ਬਰਫ਼ ਦੀ ਵਰਤੋਂ ਕੀਤੀ ਹੈ। ਸੱਟ ਦੀ ਗੰਭੀਰਤਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਹ ਨਿਗਰਾਨੀ ਹੇਠ ਰਹੇਗਾ।'
ਹੈਰਾਨੀਜਨਕ: 1 ਲੱਖ ਦੀ ਸਮਰੱਥਾ ਵਾਲੇ ਮੈਲਬੌਰਨ ਕ੍ਰਿਕਟ ਮੈਦਾਨ 'ਚ ਮੈਚ ਵੇਖਣ ਪੁੱਜੇ ਸਿਰਫ਼ 4500 ਦਰਸ਼ਕ
NEXT STORY