ਜਲੰਧਰ— ਸਿੱਖ ਆਪਣੇ ਸੱਭਿਆਚਾਰ ਤੇ ਭਾਈਚਾਰੇ ਦੇ ਮਾਣ ਲਈ ਕੁੱਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ ਤੇ ਹਮੇਸ਼ਾ ਇਕ ਨਵੀਂ ਮਿਸਾਲ ਪੇਸ਼ ਕਰਦੇ ਹਨ। ਕਰਨਜੀਤ ਕੌਰ ਬੈਂਸ ਵੀ ਅਜਿਹੇ ਸਿੱਖਾਂ 'ਚੋਂ ਇਕ ਹੈ। ਕਰਨਜੀਤ ਕੌਰ ਕਲਾਸਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚ ਮੁਕਾਬਲਾ ਕਰਨ ਵਾਲੀ ਪਹਿਲੀ ਸਿੱਖ ਔਰਤ ਬਣਨ ਜਾ ਰਹੀ ਹੈ। ਕਰਨਜੀਤ ਕੌਰ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਲਈ ਜੂਨ 'ਚ ਸਵੀਡਨ ਵਿਖੇ ਹੋਣ ਜਾ ਰਹੀ ਵਿਸ਼ਵ ਕਲਾਸਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚ ਹਿੱਸਾ ਲਵੇਗੀ।

22 ਸਾਲਾ ਕਰਨਜੀਤ ਕੌਰ ਪਾਵਰਲਿਫਟਿੰਗ 'ਚ ਬ੍ਰਿਟੇਨ ਲਈ ਖੇਡਣ ਵਾਲੀ ਪਹਿਲੀ ਸਿੱਖ ਔਰਤ ਹੈ। ਕਰਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਵਿਰਾਸਤ, ਭਾਈਚਾਰੇ ਤੇ ਜੜ੍ਹਾਂ 'ਤੇ ਮਾਣ ਹੈ। ਉਸ ਨੇ ਕਿਹਾ ਕਿ ਉਹ ਬੰਦ ਦਰਵਾਜ਼ਿਆਂ ਨੂੰ ਹੋਰ ਲੋਕਾਂ ਲਈ ਖੋਲ੍ਹਣਾ ਚਾਹੁੰਦੀ ਹੈ। ਉਸ ਨੇ ਕਿਹਾ ਉਹ ਜਾਣਦੀ ਹੈ ਕਿ ਉਹ ਪਹਿਲੀ ਸਿੱਖ ਔਰਤ ਹੈ ਜੋ ਅਜਿਹਾ ਕਰਨ ਜਾ ਰਹੀ ਹੈ ਪਰ ਉਹ ਨਹੀਂ ਚਾਹੁੰਦੀ ਕਿ ਉਹ ਆਖਰੀ ਹੋਵੇ। ਕਰਨਜੀਤ ਦੇ ਪਿਤਾ ਕੁਲਦੀਪ ਸਿੰਘ ਵੀ ਪਾਵਰਲਿਫਟਰ ਸਨ। ਉਨ੍ਹਾਂ ਨੇ ਬਚਪਨ ਤੋਂ ਹੀ ਕਰਨਜੀਤ ਕੌਰ ਨੂੰ ਇਸ ਦੀ ਸਿਖਲਾਈ ਦਿੱਤੀ ਕੇ ਹੌਸਲਾ ਦਿੱਤਾ। ਕੁਲਦੀਪ ਸਿੰਘ ਹੀ ਕਰਨਜੀਤ ਕੌਰ ਦੇ ਕੋਚ ਹਨ। ਕਰਨਜੀਤ ਕੌਰ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੀ ਮਹਿਨਤ ਸਦਕਾ ਹੀ ਇੱਥੇ ਤਕ ਪਹੁੰਚੀ ਹੈ।

BCCI 'ਚ ਫੇਮਾ ਨਿਯਮਾਂ ਦੀ ਉਲੰਘਣਾ ਦੀ ਜਾਂਚ ਕਰ ਰਿਹੈ ਰਿਜ਼ਰਵ ਬੈਂਕ
NEXT STORY