ਕਾਂਤੀ ਮਨਸੀਸਕ (ਰੂਸ) (ਨਿਕਲੇਸ਼ ਜੈਨ)— ਫਿਡੇ ਵਿਸ਼ਵ ਕੱਪ ਸ਼ਤਰੰਜ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ 'ਬੈਸਟ ਆਫ ਟੂ' ਕਲਾਸੀਕਲ ਮੁਕਾਬਲਿਆਂ ਵਿਚ ਪਹਿਲਾ ਮੈਚ ਖੇਡਿਆ ਗਿਆ, ਜਿਹੜਾ ਡਰਾਅ ਰਿਹਾ। ਪਹਿਲੇ ਬੋਰਡ 'ਤੇ ਚੀਨ ਦੇ ਦੋਵੇਂ ਧਾਕੜ ਖਿਡਾਰੀ ਵਿਸ਼ਵ ਦਾ ਨੰਬਰ-3 ਡਿੰਗ ਲੀਰੇਨ ਤੇ ਵਿਸ਼ਵ ਦਾ ਨੰਬਰ-10 ਯੂ ਯਾਂਗੀ ਵਿਚਾਲੇ ਮੈਚ ਖੇਡਿਆ ਗਿਆ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਡਿੰਗ ਲੀਰੇਨ ਨੇ ਇੰਗਲਿਸ਼ ਓਪਨਿੰਗ ਦਾ ਸਹਾਰਾ ਲਿਆ ਪਰ ਯੂ ਯਾਂਗੀ ਕਦੇ ਵੀ ਪ੍ਰੇਸ਼ਾਨੀ ਵਿਚ ਨਜ਼ਰ ਨਹੀਂ ਆਇਆ ਤੇ ਮੁਕਾਬਲਾ 27 ਚਾਲਾਂ ਵਿਚ ਡਰਾਅ ਰਿਹਾ।
ਦੂਜੇ ਬੋਰਡ 'ਤੇ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਦੀ ਜੰਗ ਵਿਚ ਮੁਕਾਬਲਾ ਸੀ ਅਜਰਬੈਜਾਨ ਦੇ ਵਿਸ਼ਵ ਨੰਬਰ-14 ਤੈਮੂਰ ਰਦਜਬੋਵ ਤੇ ਵਿਸ਼ਵ ਨੰਬਰ-4 ਫਰਾਂਸ ਦੇ ਮੈਕਿਸਮ ਲਾਗ੍ਰੇਵ ਵਿਚਾਲੇ। ਲਾਗ੍ਰੇਵ ਸਫੈਦ ਮੋਹਰਿਆਂ ਨਾਲ ਸਿਸਿਲੀਅਨ ਰੋਜੋਲਿਮਾਂ ਵਿਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਦਿਸਿਆ ਪਰ ਤੈਮੂਰ ਦੇ ਮਜ਼ਬੂਤ ਸੁਰੱਖਿਆ ਘੇਰੇ ਵਿਚ ਸੰਨ੍ਹ ਨਹੀਂ ਲਾ ਸਕਿਆ ਤੇ ਖੇਡ 31 ਚਾਲਾਂ ਵਿਚ ਡਰਾਅ ਹੋਈ।
ਸੂਬਾ ਪੱਧਰੀ ਫੈਂਸਿੰਗ ਮੁਕਾਬਲਿਆਂ 'ਚ ਪਟਿਆਲਾ ਨੇ ਜਿੱਤਿਆ ਗੋਲਡ
NEXT STORY