ਮਡਗਾਂਵ— ਇੰਡੀਅਨ ਅਰੋਜ਼ ਤੇ ਨੇਰੋਕਾ ਐੱਫ. ਸੀ. ਦੇ ਵਿਚ ਐਤਵਾਰ ਨੂੰ ਹੀਰੋ ਆਈ. ਲੀਗ. ਫੁੱਟਬਾਲ ਚੈਂਪੀਅਨਸ਼ਿਪ ਦਾ ਖੇਡਿਆ ਗਿਆ ਮੁਕਾਬਲਾ 1-1 ਨਾਲ ਬਰਾਬਰ ਰਿਹਾ। ਨੇਰੋਕਾ ਨੇ ਸੁਸ਼ੀਲ ਮਿਤਈ ਦੇ 24ਵੇਂ ਮਿੰਟ ਦੇ ਗੋਲ ਨਾਲ ਬੜ੍ਹਤ ਬਣਾਈ, ਜਦਕਿ ਅਰੋਜ਼ ਦੇ ਲਈ ਵਿਕ੍ਰਮ ਸਿੰਘ ਨੇ 42ਵੇਂ ਮਿੰਟ 'ਚ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਇੰਡੀਅਨ ਅਰੋਜ਼ ਦੀ ਟੀਮ ਇਸ ਡਰਾਅ ਤੋਂ ਬਾਅਦ ਚਾਰ ਅੰਕਾਂ ਦੇ ਨਾਲ 10ਵੇਂ ਸਥਾਨ 'ਤੇ ਹੈ ਜਦਕਿ ਨੇਰੋਕਾ ਪੰਜ ਅੰਕਾਂ ਦੇ ਨਾਲ 9ਵੇਂ ਸਥਾਨ 'ਤੇ ਹੈ। ਅਰੋਜ਼ ਦੇ ਆਯੁਸ਼ ਅਧਿਕਾਰੀ ਹੀਰੋ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ।
ਅੰਡਰ-19 : ਭਾਰਤ ਨੇ ਜ਼ਿੰਬਾਬਵੇ ਨੂੰ 89 ਦੌੜਾਂ ਨਾਲ ਹਰਾਇਆ
NEXT STORY