ਲਿਸਬਨ (ਬਿਊਰੋ)— ਫਾਰਵਰਡ ਐਡਰ ਤੇ ਨਾਨੀ ਨੂੰ ਪੁਰਤਗਾਲ ਦੀ ਵਿਸ਼ਵ ਕੱਪ ਟੀਮ 'ਚ ਨਹੀਂ ਚੁਣਿਆ ਗਿਆ ਹੈ ਅਤੇ ਰਾਸ਼ਟਰੀ ਟੀਮ ਦੇ ਕੋਚ ਫਰਨਾਂਡੋ ਸਾਂਤੋਸ ਨੇ ਸੁਪਰਸਟਾਰ ਕ੍ਰਿਸਟੀਆਨੋ ਰੋਨਾਲਡੋ ਤੋਂ ਇਲਾਵਾ ਆਂਦ੍ਰੇ ਸਿਲਵਾ ਤੇ ਗੋਂਚਾਲੇ ਗਵੇਡੇਸ ਵਰਗੇ ਨੌਜਵਾਨ ਖਿਡਾਰੀਆਂ 'ਤੇ ਭਰੋਸਾ ਦਿਖਾਇਆ ਹੈ।
ਪੁਰਤਗਾਲ ਦੀ 23 ਮੈਂਬਰੀ ਟੀਮ 'ਚ ਆਂਦ੍ਰੇ ਗੋਮੇਸ ਨੂੰ ਵੀ ਜਗ੍ਹਾ ਨਹੀਂ ਮਿਲੀ ਹੈ, ਜਿਸ ਨੇ ਐਡਰ ਤੇ ਨਾਨੀ ਦੀ ਤਰ੍ਹਾਂ 2016 ਯੂਰਪੀਅਨ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਸੀ। ਪੁਰਤਗਾਲ ਨੇ ਇਹ ਚੈਂਪੀਅਨਸ਼ਿਪ ਜਿੱਤੀ ਸੀ।
ਪੰਜ ਵਾਰ ਦੇ ਬੈਲਨ ਡੀ ਓਰ ਜੇਤੂ 33 ਸਾਲਾ ਰੋਨਾਲਡੋ ਤੇ 34 ਸਾਲਾ ਰਿਕਰਾਡੋ ਕਵੇਰਸਮਾ ਪੁਰਤਗਾਲੀ ਹਮਲੇ 'ਚ 30 ਸਾਲ ਤੋਂ ਵੱਧ ਉਮਰ ਦੇ ਇਕੱਲੇ ਖਿਡਾਰੀ ਹਨ।
ਪੁਰਤਗਾਲੀ ਟੀਮ ਇਸ ਤਰ੍ਹਾਂ ਹੈ : ਗੋਲਕੀਪਰ-ਐਂਥਨੀ ਲੋਪਸ, ਬੇਟੋ, ਰੂਈ ਪੇਟ੍ਰੀਸਿਓ। ਬੈਕਰ- ਬਰੂਨੋ ਅਲਵੈਸ, ਸੇਡ੍ਰਿਕ ਸੋਰੇਸ, ਜੋਸ ਫੋਂਟੇ, ਮਾਰੀਓ ਰੂਈ, ਪੇਪੇ, ਰਾਫੇਲ ਗਵੇਰੇਰੋ, ਰਿਕਰਾਡੋ ਪਰੇਰਾ, ਰੂਬੇਨ ਡਾਇਸ। ਮਿਡਫੀਲਡਰ—ਐਂਡ੍ਰੀਆਨ ਸਿਲਵਾ, ਬਰੂਨੋ ਫਰਨਾਂਡੀਜ਼, ਜੋਓ ਮਾਰੀਓ, ਜੋਆਓ ਮੋਂਟਿਨ੍ਹਹੋ, ਮੈਨੁਅਲ ਫਰਨਾਂਡੀਜ਼, ਵਿਲੀਅਮਸ ਕਾਰਵਾਲ੍ਹੋ, ਬਰਨਾਰਡੋ ਸਿਲਵਾ। ਫਾਰਵਰਡ-ਆਂਦ੍ਰੇ ਸਿਲਵਾ, ਕ੍ਰਿਸਟੀਆਨੋ ਰੋਨਾਲਡੋ, ਗੇਲਸਨ ਮਾਰਟਿਨਸ, ਗੋਂਚਾਲੋ ਗਵੇਡੇਸ, ਰਿਕਰਾਡੋ ਕਵੇਰਸਮਾ।
ਜੂ ਵੇਂਜੂਨ ਬਣੀ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ
NEXT STORY