ਨਵੀਂ ਦਿੱਲੀ— ਚੈਂਪੀਅਨਸ ਟਰਾਫੀ 1 ਜੂਨ ਸ਼ੁਰੂ ਹੋ ਗਈ ਹੈ, ਪਰ ਸਾਰਿਆਂ ਦੀਆਂ ਨਜ਼ਰਾਂ 4 ਜੂਨ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਦੇ ਹਾਈਵੋਲਟੇਜ਼ ਮੁਕਾਬਲੇ 'ਤੇ ਹਨ। ਦੋਨਾਂ ਦੇਸ਼ਾਂ ਦੇ ਸਬੰਧਾਂ 'ਚ ਤਣਾਅ ਦਾ ਅਸਰ ਅਕਸਰ ਖੇਡ ਦੇ ਮੈਦਾਨ 'ਚ ਵੀ ਦੇਖਣ ਨੂੰ ਮਿਲਦਾ ਹੈ ਫਿਰ ਭਾਵੇਂ ਹਾਕੀ ਹੋਵੇ ਜਾਂ ਕ੍ਰਿਕਟ। ਕ੍ਰਿਕਟ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ 'ਚ ਜਨੂੰਨ ਹੈ। ਦੋਨੋਂ ਦੇਸ਼ਾਂ ਦੇ ਦਰਸ਼ਕ ਆਪਣੀ-ਆਪਣੀ ਟੀਮ ਨੂੰ ਇੱਕ-ਦੂਜੇ ਤੋਂ ਹਾਰਦੇ ਹੋਇਆ ਨਹੀਂ ਦੇਖਣਾ ਚਾਹੁੰਦੇ ਹਨ, ਉਥੇ ਹੀ ਖਿਡਾਰੀ ਵੀ ਜਿੱਤਣ ਲਈ ਜਾਨ ਲਗਾ ਦਿੰਦੇ ਹਨ। 1996 ਵਿਸ਼ਵ ਕੱਪ ਦੇ ਉਹ ਪਲ ਅੱਜ ਵੀ ਸਾਰਿਆਂ ਨੂੰ ਯਾਦ ਹਨ, ਜਦੋਂ ਵੇਕੇਂਟੇਸ਼ ਪ੍ਰਸਾਦ ਨੇ ਆਮਿਰ ਸੋਹੇਲ ਨੂੰ ਕਲੀਨ ਬੋਲਡ ਕਰ ਦਿੱਤਾ ਸੀ। ਉਸਦੇ ਬਾਅਦ ਮੈਦਾਨ 'ਚ ਜੋ ਪ੍ਰਤੀਕਿਰਿਆਵਾਂ ਹੋਈਆਂ ਸਨ, ਉਹ ਦੇਖਣ ਲਾਇਕ ਸੀ। ਉਸ ਤੋਂ ਪਹਿਲਾਂ ਕਿਰਨ ਮੋਰੇ ਅਤੇ ਜਾਵੇਦ ਮਿਆਂਦਾਦ ਵੀ ਇੱਕ ਮੈਚ 'ਚ ਭਿੜ ਗਏ ਸਨ। ਅਜਿਹੇ ਹੀ ਚਾਰ ਮੌਕੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ, ਜੋ ਭਾਰਤ-ਪਾਕਿਸਤਾਨ ਦੇ ਹਾਈਵੋਲਟੇਜ਼ ਮੁਕਾਬਲਿਆਂ ਦੇ ਗਵਾਹ ਹਨ।
1992 ਦੇ ਵਿਸ਼ਵਕਪ 'ਚ ਮੋਰੇ ਅਤੇ ਮਿਆਂਦਾਦ ਦੀ ਲੜਾਈ
1992 ਦਾ ਵਿਸ਼ਵਕਪ ਆਪਣੇ ਚਰਮ 'ਤੇ ਸੀ। ਜਾਵੇਦ ਮਿਆਂਦਾਦ ਉਸ ਸਮੇਂ ਦੁਨੀਆ ਦੇ ਸਰਵਸ਼੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਸਨ। ਮੈਚ ਜਿੱਤਣ ਲਈ ਉਨ੍ਹਾਂ ਦਾ ਵਿਕਟ ਕਾਫ਼ੀ ਅਹਿਮ ਸੀ। ਉਸ ਸਮੇਂ ਭਾਰਤ ਦੇ ਵਿਕਟਕੀਪਰ ਕਿਰਨ ਮੋਰੇ ਸਨ। ਇਸ ਮੈਚ 'ਚ ਮੋਰੇ ਵਾਰ-ਵਾਰ ਐੱਲ.ਬੀ.ਡਬਲਿਊ. ਜਾਂ ਕੱਟ ਬਿਹਾਇੰਡ ਦੀ ਅਪੀਲ ਕਰ ਰਹੇ ਸਨ। ਇਸ ਗੱਲ ਤੋਂ ਮਿਆਂਦਾਦ ਦਾ ਧਿਆਨ ਭੰਗ ਹੋ ਰਿਹਾ ਸੀ। ਇਸ ਦੀ ਸ਼ਿਕਾਇਤ ਉਨ੍ਹਾਂ ਨੇ ਅੰਪਾਇਰਾਂ ਤੋਂ ਕੀਤੀ। ਜਿ ਦੇ ਬਾਅਦ ਵੀ ਮੋਰੇ ਨੇ ਇੱਕ ਵਾਰ ਫਿਰ ਅਪੀਲ ਕਰ ਦਿੱਤੀ। ਇਸ ਵਾਰ ਸਾਫ਼ ਸੀ ਕਿ ਗੇਂਦ ਕਿਤੇ ਵੀ ਬੱਲੇ ਨੂੰ ਛੂਹਦੀ ਹੋਈ ਨਹੀਂ ਗਈ ਸੀ, ਪਰ ਮੋਰੇ ਨੇ ਗਿੱਲੀਆਂ ਬਖੇਰ ਦਿੱਤੀ ਸਨ। ਇਸਤੋਂ ਮਿਆਂਦਾਦ ਚਿੜ ਗਏ ਅਤੇ ਮੋਰੇ ਦੀ ਨਕਲ ਉਤਾਰਦੇ ਹੋਏ ਕ੍ਰੀਜ਼ 'ਤੇ ਉਛਲਣ ਲੱਗੇ।
1996 ਦਾ ਵਿਸ਼ਵਕਪ ਅਤੇ ਆਮਿਰ ਸੋਹੇਲ ਦਾ ਵਿਕਟ
ਭਾਰਤ ਦੇ ਵੱਲੋਂ ਤੇਜ ਗੇਂਦਬਾਜੀ ਕਰ ਰਹੇ ਵੇਂਕਟੇਸ਼ ਪ੍ਰਸਾਦ ਸਹਿਤ ਸਾਰੇ ਗੇਂਦਬਾਜ਼ਾਂ ਦੀ ਪਿਟਾਈ ਪਾਕਿਸਤਾਨ ਦੇ ਓਪਨਰ ਆਮਿਰ ਸੋਹੇਲ ਅਤੇ ਸਈਦ ਅਨਵਰ ਕਰ ਰਹੇ ਸਨ। ਭਾਰਤ ਵਲੋਂ ਦਿੱਤੇ 288 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਨੇ 10 ਓਵਰਾਂ 'ਚ 88 ਦੌੜਾਂ ਹੀ ਬਣਾ ਪਾਏ ਅਤੇ ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਇਸ ਮੈਚ ਨੂੰ ਸੌਖ ਨਾਲ ਜਿੱਤ ਲਵੇਗਾ ਪਰ 15ਵੇਂ ਓਵਰ 'ਚ ਮੈਚ ਦਾ ਪਾਸਾ ਪਲਟ ਗਿਆ। ਦਰਅਸਲ ਹੋਇਆ ਇਹ ਕਿ ਵੇਂਕਟੇਸ਼ ਪ੍ਰਸਾਦ ਦੀ ਇੱਕ ਗੇਂਦ 'ਤੇ ਆਮਿਰ ਸੋਹੇਲ ਨੇ ਚੌਕਾ ਮਾਰਿਆ ਅਤੇ ਬੱਲੇ ਨਾਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਗਲਾ ਸ਼ਾਰਟ ਫਿਰ ਇਸ ਜਗ੍ਹਾ ਮਾਰਾਂਗਾ। ਸੋਹੇਲ ਦੀ ਇਹ ਗੱਲ ਪਾਕਿਸਤਾਨ ਲਈ ਕਾਲ ਬਣ ਗਈ ਅਤੇ ਵੇਂਕਟੇਸ਼ ਨੇ ਅਗਲੀ ਗੇਂਦ 'ਤੇ ਹੀ ਸੋਹੇਲ ਨੂੰ ਕਲੀਨ ਬੋਲਡ ਕਰ ਦਿੱਤਾ। ਉਸਦੇ ਬਾਅਦ ਮੈਦਾਨ 'ਚ ਕੀ ਹੋਇਆ, ਇਹ ਤੁਸੀ ਵੀਡੀਓ 'ਚ ਦੇਖ ਸਕਦੇ ਹੋ।
ਜਦੋਂ ਗੌਤਮ ਗੰਭੀਰ ਨੂੰ ਆਇਆ ਗੁੱਸਾ
ਬੱਲੇਬਾਜ਼ ਗੌਤਮ ਗੰਭੀਰ ਤਾਂ ਪਾਕਿਸਤਾਨ ਦੇ ਖਿਡਾਰੀਆਂ ਨਾਲ ਦੋ ਵਾਰ ਭਿੜ ਚੁੱਕੇ ਹਨ। 2010 'ਚ ਏਸ਼ੀਆ ਕਪ 'ਚ ਪਾਕਿਸਤਾਨ ਦੇ ਵਿਕਟਕੀਪਰ ਕਾਮਰਾਨ ਅਕਮਲ ਬੱਲੇਬਾਜ਼ੀ ਕਰ ਰਹੇ ਗੌਤਮ ਗੰਭੀਰ ਖਿਲਾਫ ਵਾਰ-ਵਾਰ ਅਪੀਲ ਕਰ ਰਹੇ ਸਨ। ਇਸ ਤੋਂ ਗੰਭੀਰ ਦਾ ਪਾਰਾ ਹਾਈ ਹੋ ਗਿਆ ਤੇ ਧੋਨੀ ਨੇ ਜਾਕੇ ਦੋਨਾਂ ਨੂੰ ਸ਼ਾਂਤ ਕਰਾਇਆ ਸੀ।
ਭੱਜੀ ਤੇ ਸ਼ੋਇਬ
2010 'ਚ ਖੇਡੇ ਗਏ ਮੈਚ 'ਚ ਆਖਰੀ ਓਵਰ ਚਲ ਰਿਹਾ ਸੀ। ਭਾਰਤੀ ਟੀਮ ਨੂੰ ਜਿੱਤ ਲਈ 7 ਗੇਦਾਂ 'ਤੇ 7 ਦੌੜਾਂ ਬਣਾਉਣੀਆਂ ਸਨ। ਸ਼ੋਇਬ ਅਖਤਰ ਗੇਂਦਬਾਜੀ ਦੌਰਾਨ ਭੱਜੀ ਨੂੰ ਚਿੜਾ ਰਹੇ ਸਨ।
ਇਸ ਤੋਂ ਹਰਭਜਨ ਦਾ ਗੁੱਸਾ 7ਵੇਂ ਅਸਮਾਨ 'ਤੇ ਪੁੱਜ ਗਿਆ ਅਤੇ ਆਖਰੀ ਓਵਰ 'ਚ ਮੁਹੰਮਦ ਆਮਿਰ ਦੀ ਗੇਂਦ 'ਤੇ ਛੱਕਾ ਮਾਰਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ ਅਤੇ ਸ਼ੋਇਬ ਨੂੰ ਚਿੜਾਉਂਦੇ ਹੋਏ ਉਨ੍ਹਾਂ ਵੱਲ ਬੱਲਾ ਲਹਿਰਾਇਆ।
ਹਰੇਂਦਰ ਨੇ ਖੁਦ ਹੀ ਆਪਣਾ ਅਹੁਦਾ ਛੱਡਿਆ
NEXT STORY