ਸਪੋਰਟਸ ਡੈਸਕ- ਸਾਬਕਾ ਚੈਂਪੀਅਨ ਨਾਓਮੀ ਓਸਾਕਾ ਤੀਜੇ ਦੌਰ 'ਚ ਅਮਾਂਡਾ ਅਨਿਸਿਮੋਵਾ ਤੋਂ 4-6. 6-3, 7-6 ਨਾਲ ਹਾਰਨ ਦੇ ਬਾਅਦ ਆਸਟਰੇਲੀਆਈ ਓਪਨ ਤੋਂ ਬਾਹਰ ਹੋ ਗਈ। 20 ਸਾਲਾ ਅਨਿਸਿਮੋਵਾ ਨੇ ਮਾਰਗਰੇਟ ਕੋਰਟ ਐਰਿਨਾ 'ਚ ਤੀਜੇ ਸੈਟ 'ਚ ਟਾਈਬ੍ਰੇਕ ਤੋਂ ਪਹਿਲਾਂ ਦੋ ਮੈਚ ਪੁਆਇੰਟ ਬਚਾਏ ਤੇ ਫਿਰ ਐੱਸ ਲਗਾਕੇ ਮੁਕਾਬਲਾ ਆਪਣੇ ਨਾਂ ਕੀਤਾ। ਉਨ੍ਹਾਂ ਨੇ ਓਸਾਕਾ ਦੇ 21 ਦੇ ਮੁਕਾਬਲੇ 46 ਵਿਨਰਸ ਲਾਏ। ਅਨਿਸਿਮੋਵਾ ਨੇ ਮੈਚ ਦੇ ਪਹਿਲੇ ਗੇਮ 'ਚ ਦੋ ਵਾਰ ਡਬਲ ਫਾਲਟ ਕਰਕੇ 13ਵੀਂ ਰੈਂਕਿੰਗ ਪ੍ਰਾਪਤ ਓਸਾਕਾ ਨੂੰ ਸ਼ੁਰੂਆਤੀ ਬ੍ਰੇਕ ਦਿੱਤਾ। ਪਰ ਉਸ ਨੇ ਦੂਜੇ ਸੈੱਟ 'ਚ 15 ਵਿਨਰਸ ਲਗਾਏ। ਅਗਲੇ ਦੌਰ 'ਚ ਉਸ ਦਾ ਸਾਹਮਣਾ ਚੋਟੀ ਦੀ ਰੈਂਕਿੰਗ ਦੀ ਐਸ਼ ਬਾਰਟੀ ਨਾਲ ਹੋਵੇਗਾ।
IPL 2022 'ਚ ਇਸ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ ਹਾਰਦਿਕ ਪੰਡਯਾ, ਛੇਤੀ ਹੋ ਸਕਦੈ ਐਲਾਨ
NEXT STORY