ਮੱਲਾਪੁਰਮ : ਸਾਬਕਾ ਸੰਤੋਸ਼ ਟਰਾਫੀ ਫੁੱਟਬਾਲਰ ਈ ਹਮਸਾਕੋਆ ਦੀ ਸ਼ਨੀਵਾਰ ਨੂੰ ਇੱਥੇ ਇਕ ਹਸਪਤਾਲ ਵਿਚ ਕੋਵਿਡ-19 ਵਾਇਰਸ ਨਾਲ ਮੌਤ ਹੋ ਗਈ ਜਿਸ ਨਾਲ ਇਸ ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ 15 ਤਕ ਪਹੁੰਚ ਗਈ। ਪਾਰਾਪਨਾਂਗਡੀ ਦੇ ਨਿਵਾਸੀ ਹਮਸਾਕੋਆ 61 ਸਾਲ ਦੇ ਸੀ ਅਤੇ ਮੁੰਬਈ ਵਿਚ ਬੱਸ ਗਏ ਸੀ। ਉਹ ਸੰਤੋਸ਼ ਟਰਾਫੀ ਵਿਚ ਮਹਾਰਾਸ਼ਟਰ ਸੂਬੇ ਲਈ ਖੇਡਦੇ ਸੀ ਅਤੇ ਮਸ਼ਹੂਰ ਕਲੱਬ ਮੋਹਨ ਬਾਗਾਨ ਅਤੇ ਮੁਹੰਮਡਨ ਸਪੋਰਟਸ ਕਲੱਬ ਲਈ ਵੀ ਖੇਡੇ ਸੀ। ਉਹ ਨਹਿਰੂ ਟਰਾਫੀ ਵਿਚ ਰਾਸ਼ਟਰੀ ਟੀਮ ਲਈ ਵੀ ਖੇਡੇ ਸੀ। ਉਹ ਅਤੇ ਉਸ ਦਾ ਪਰਿਵਾਰ 21 ਮਈ ਨੂੰ ਆਪਣੇ ਘਰ ਆਇਆ ਸੀ ਅਤੇ ਤਦ ਤੋਂ ਏਕਾਂਤਵਾਸ ਵਿਚ ਸੀ। ਉਸ ਦੇ ਪਰਿਵਾਰ ਦੇ 5 ਮੈਂਬਰਾਂ ਨੂੰ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਮੱਲਾਪੁਰਮ ਜ਼ਿਲ੍ਹੇ ਦੇ ਮੈਡੀਕਲ ਅਧਿਕਾਰੀ ਡਾ. ਕੇ ਸਕੀਨਾ ਨੇ ਕਿਹਾ ਕਿ ਹਮਸਾਕੋਆ ਦੀ ਪਤਨੀ ਅਤੇ ਬੇਟੇ ਵਿਚ ਸਭ ਤੋਂ ਪਹਿਲਾਂ ਕੋਵਿਡ-19 ਦੇ ਲੱਛਣ ਵਿਖਾਈ ਦਿੱਤੇ ਸੀ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਉਸ ਨੇ ਕਿਹਾ ਕਿ ਹਮਸਾਕੋਆ ਨੂੰ ਸਾਰੇ ਮੈਡੀਕਲ ਇਲਾਜ ਦਿੱਤੇ ਗਏ ਪਰ ਅੱਜ ਸਵੇਰੇ ਉਸ ਨੇ ਆਖਰੀ ਸਾਹ ਲਿਆ। ਡਾ. ਸਕੀਨਾ ਨੇ ਕਿਹਾ ਕਿ ਉਸ ਦੀ ਪਤਨੀ ਅਤੇ ਬੇਟੇ ਸਭ ਤੋਂ ਪਹਿਲਾਂ ਪ੍ਰਭਾਵਿਤ ਮਿਲੇ, ਜਿਸ ਤੋਂ ਬਾਅਦ ਹਮਸਾਕੋਆ ਵੀ ਪਾਜ਼ੇਟਿਵ ਪਾਏ ਗਏ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਉਸ ਦੇ ਬੇਟੇ ਦੀ ਪਤਨੀ ਅਤੇ ਉਸ ਦੇ ਦੋਵੇਂ ਬੱਚੇ ਵੀ ਪਾਜ਼ੇਟਿਵ ਆਏ ਹਨ।
ਏਕਾਂਤਵਾਸ ਦੇ ਨਿਯਮ ਕਾਰਨ ਵਿੰਡੀਜ਼ ਖਿਲਾਫ਼ ਪਹਿਲੇ ਟੈਸਟ 'ਚੋਂ ਬਾਹਰ ਹੋ ਸਕਦੈ ਰੂਟ
NEXT STORY