ਜਲੰਧਰ — ਕੈਨੇਡਾ ਦੀ ਮਸ਼ਹੂਰ ਮਾਡਲ ਵਿਨੀ ਹਾਰਲੋ ਦੀ ਇਕ ਗਲਤੀ ਕਾਰਨ ਫਾਰਮੂਲਾ-1 ਮੈਨੇਜਮੈਂਟ ਨੇ ਰੇਸ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਅਸਲ 'ਚ ਇਸ ਸਾਲ ਕੈਨੇਡੀਅਨ ਗ੍ਰੈਂਡ ਪ੍ਰਿਕਸ ਦੌਰਾਨ ਸਫੈਦ ਅਤੇ ਕਾਲੇ ਡੱਬਿਆਂ ਵਾਲੇ ਝੰਡੇ ਨੂੰ ਲਹਿਰਾਉਣ ਦੀ ਰਸਮ ਵਿਨੀ ਹਾਰਲੋ ਨੇ ਨਿਭਾਈ ਸੀ। ਰਸਮ ਦੇ ਅਨੁਸਾਰ ਝੰਡਾ ਉਦੋਂ ਲਹਿਰਾਇਆ ਜਾਂਦਾ ਹੈ, ਜਦੋਂ ਗੱਡੀਆਂ ਫਿਨਿਸ਼ਿੰਗ ਲਾਈਨ ਕੋਲ ਆ ਜਾਣ। ਵਿਨੀ ਨੂੰ ਇਸ ਬਾਰੇ ਪਤਾ ਨਾ ਹੋਣ ਕਾਰਨ ਉਹ ਕਾਫੀ ਸਮੇਂ ਤੱਕ ਖੜ੍ਹੀ ਝੰਡਾ ਹਿਲਾਉਂਦੀ ਰਹੀ। ਬੰਧਨ ਨੇ ਇਸ ਨੂੰ ਰਸਮ ਦਾ ਮਜ਼ਾਕ ਮੰਨਿਆ। ਹਾਲਾਂਕਿ ਬਾਅਦ ਵਿਚ ਇਸ ਰਸਮ ਦੇ ਹੋਣ ਜਾਂ ਨਾ ਹੋਣ 'ਤੇ ਸਵਾਲ ਉੱਠਣ ਲੱਗੇ ਤਾਂ ਆਖਿਰਕਾਰ ਹੁਣ ਐੱਫ-1 ਮੈਨੇਜਮੈਂਟ ਨੇ ਇਸ ਨੂੰ ਬੰਦ ਕਰ ਕੇ ਇਲੈਕਟ੍ਰਾਨਿਕ ਚੈੱਕ ਲਾਈਟਸ ਚਲਾਉਣ ਦਾ ਫੈਸਲਾ ਕੀਤਾ ਹੈ। ਹੁਣ ਅਗਲੇ ਸਾਲ ਕੈਨੇਡੀਅਨ ਗ੍ਰੈਂਡ ਪ੍ਰਿਕਸ ਕਾਰਨ ਝੰਡਾ ਨਹੀਂ ਲਹਿਰਾਇਆ ਜਾਵੇਗਾ। ਇਸ ਤੋਂ ਪਹਿਲਾਂ 2011 ਵਿਚ ਇੰਡੀਅਨ ਗ੍ਰੈਂਡ ਪ੍ਰਿਕਸ ਦੌਰਾਨ ਸਚਿਨ ਤੇਂਦੁਲਕਰ ਤਾਂ 2002 ਵਿਚ ਬ੍ਰਾਜ਼ੀਲੀਅਨ ਗ੍ਰੈਂਡ ਪ੍ਰਿਕਸ ਦੌਰਾਨ ਪੇਲੇ ਨੇ ਮਿੱਥੇ ਸਮੇਂ 'ਤੇ ਝੰਡਾ ਨਹੀਂ ਲਹਿਰਾਇਆ ਸੀ। ਇਸ ਤੋਂ ਬਾਅਦ ਉਕਤ ਰਸਮ 'ਤੇ ਸਵਾਲ ਉੱਠਣ ਲੱਗੇ ਸਨ।
ਵਿਦਿਤ-ਅਭਿਜੀਤ ਸਾਂਝੇ ਤੌਰ 'ਤੇ ਦੂਸਰੇ ਸਥਾਨ 'ਤੇ
NEXT STORY