ਨਵੀਂ ਦਿੱਲੀ (ਵਾਰਤਾ)– ਭਾਰਤੀ ਪੁਰਸ਼ ਹਾਕੀ ਟੀਮ ਦੇ ਫਾਰਵਰਡ ਦਿਲਪ੍ਰੀਤ ਸਿੰਘ ਨੂੰ 2022-23 ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਸੀਜ਼ਨ ਦੌਰਾਨ ਵਿਸ਼ਵ ਚੈਂਪੀਅਨ ਜਰਮਨੀ ਵਿਰੁੱਧ ਉਸਦੀਆਂ ਓਵਰਹੈੱਡ ਸ਼ਾਟਾਂ ਲਈ ‘ਪੋਲੀਗ੍ਰਾਸ ਮੈਜ਼ਿਕ ਸਕਿੱਲ’ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਐੱਫ.ਆਈ. ਐੱਚ. ਹਾਕੀ ਪ੍ਰੋ ਲੀਗ ਦੇ 2022-23 ਸੀਜ਼ਨ ਲਈ ਪੋਲੀਗ੍ਰਾਸ ਮੈਜਿਕ ਸਕਿੱਲ ਐਵਾਰਡ ਲਈ ਨਾਮਜ਼ਦ ਨਾਂ ਸੋਮਵਾਰ ਨੂੰ ਜਾਰੀ ਕੀਤੇ ਗਏ। ਵੋਟਿੰਗ ਦਾ ਆਖਰੀ ਦਿਨ 19 ਜੁਲਾਈ ਹੈ ਜਦਕਿ ਜੇਤੂ ਦਾ ਐਲਾਨ 21 ਜੁਲਾਈ ਨੂੰ ਕੀਤਾ ਜਾਵੇਗਾ।
ਪੋਲੀਗ੍ਰਾਸ ਮੈਜਿਕ ਸਕਿੱਲ ਐਵਾਰਡ ਹਾਕੀ ਪ੍ਰਸ਼ੰਸਕਾਂ ਵੱਲੋਂ ਇਸ ਅਧਾਰ 'ਤੇ ਤੈਅ ਕੀਤਾ ਜਾਂਦਾ ਹੈ ਕਿ ਉਨ੍ਹਾਂ ਮੁਤਾਬਕ ਸੀਜ਼ਨ ਦੌਰਾਨ ਸਭ ਤੋਂ ਵਧੀਆ ਪਲ ਕਿਹੜੇ ਖਿਡਾਰੀ ਨੇ ਬਣਾਇਆ। ਦਿਲਪ੍ਰੀਤ ਨੇ ਮਾਰਚ 2023 ਵਿੱਚ FIH ਹਾਕੀ ਪ੍ਰੋ ਲੀਗ ਦੇ ਰਾਉਰਕੇਲਾ ਪੜਾਅ ਦੌਰਾਨ ਆਪਣਾ ਯਾਦਗਾਰੀ ਸ਼ਾਟ ਖੇਡਿਆ, ਜਦੋਂ ਭਾਰਤੀ ਟੀਮ ਨੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਵਿੱਚ ਜਰਮਨੀ ਦਾ ਸਾਹਮਣਾ ਕੀਤਾ ਸੀ। ਸੁਖਜੀਤ ਸਿੰਘ (32ਵੇਂ, 43ਵੇਂ ਮਿੰਟ) ਅਤੇ ਹਰਮਨਪ੍ਰੀਤ ਸਿੰਘ (30ਵੇਂ ਮਿੰਟ) ਦੇ ਗੋਲਾਂ ਦੀ ਬਦੌਲਤ ਭਾਰਤ ਨੇ ਮੈਚ 3-2 ਨਾਲ ਜਿੱਤ ਲਿਆ ਸੀ।
ਪਹਿਲੇ ਕੁਆਰਟਰ ਦੇ 11ਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਸੱਜੇ ਪਾਸੇ ਤੋਂ ਇੱਕ ਸ਼ਾਟ ਖੇਡਿਆ ਅਤੇ ਦਿਲਪ੍ਰੀਤ ਸਿੰਘ ਨੇ ਆਪਣੇ ਸਿਰ ਤੋਂ ਗੇਂਦ ਨੂੰ ਜਰਮਨ ਦੇ ਗੋਲ ਵੱਲ ਮੋੜ ਦਿੱਤਾ। ਜਰਮਨੀ ਦੇ ਗੋਲਕੀਪਰ ਏ. ਸਟੈਡਲਰ ਹੈਰਾਨ ਰਹਿ ਗਿਆ ਅਤੇ ਕਿਸੇ ਤਰ੍ਹਾਂ ਗੇਂਦ ਨੂੰ ਰੋਕਣ ਵਿਚ ਕਾਮਯਾਬ ਰਿਹਾ। ਦਿਲਪ੍ਰੀਤ ਭਾਵੇਂ ਗੋਲ ਨਹੀਂ ਕਰ ਸਕਿਆ ਪਰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੇ ਸ਼ਲਾਘਾ ਕੀਤੀ। ਇਸ ਐਵਾਰਡ ਲਈ ਦਿਲਪ੍ਰੀਤ ਤੋਂ ਇਲਾਵਾ ਅਰਜਨਟੀਨਾ ਦੇ ਮਾਰਟਿਨ ਫਰੇਰੋ, ਚੀਨ ਦੇ ਝੋਂਗ ਜਿਆਕੀ, ਜਰਮਨੀ ਦੇ ਚਾਰਲੈੱਟ ਸਟੇਪਨਹੋਸਟਰ, ਗ੍ਰੇਟ ਬ੍ਰਿਟੇਨ ਦੇ ਜੈਕ ਵਾਲੇਸ ਤੇ ਨੀਦਰਲੈਂਡ ਦੇ ਪੀ. ਐੱਨ. ਸੈਂਡਰਸ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਆਜ਼ਾਦੀ ਦਿੰਦੈ ਰੋਹਿਤ ਸ਼ਰਮਾ, ਉਸ ਵਿਚ ਮਹਾਨ ਕਪਤਾਨ ਦੇ ਸਾਰੇ ਗੁਣ : ਰਹਾਣੇ
NEXT STORY