ਨਵੀਂ ਦਿੱਲੀ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ ਫ੍ਰੈਂਚਾਇਜ਼ੀਆਂ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਤੋਂ ਆਈ. ਪੀ. ਐੱਲ. ਦੇ ਭਵਿੱਖ ਫੈਸਲਾਕੁੰਨ ਬਿਆਨ ਚਾਹੁੰਦੀਆਂ ਹਨ ਕਿ ਇਹ ਟੂਰਨਾਮੈਂਟ ਪੂਰਾ ਖੇਡਿਆ ਜਾਵੇਗਾ ਜਾਂ ਇਸਦੇ ਮੈਚਾਂ ਦੀ ਗਿਣਤੀ ਵਿਚ ਕਟੌਤੀ ਹੋਵੇਗੀ। ਇਸ ਤੋਂ ਇਲਾਵਾ ਇਹ ਸਵਦੇਸ਼ ਵਿਚ ਹੋਵੇਗਾ ਜਾਂ ਵਿਦੇਸ਼ੀ ਧਰਤੀ ’ਤੇ। ਫ੍ਰੈਂਚਾਇਜ਼ੀਆਂ ਦਾ ਨਾਲ ਹੀ ਮੰਨਣਾ ਹੈ ਕਿ ਜੇਕਰ ਇਸ ਟੂਰਨਾਮੈਂਟ ਦਾ ਆਯੋਜਨ ਹੋਇਆ ਤਾਂ ਟੀ. ਵੀ. ’ਤੇ ਇਸ ਨੂੰ ਰਿਕਾਰਡ ਦਰਸ਼ਕ ਮਿਲਣਗੇ। ਕ੍ਰਿਕਟ ਆਸਟਰੇਲੀਆ ਲਗਾਤਾਰ ਅਕਤੂਬਰ-ਨਵੰਬਰ ਵਿਚ ਟੀ-20 ਵਿਸ੍ਹ ਕੱਪ ਦੇ ਆਯੋਜਨ ਦੌਰਾਨ 16 ਟੀਮਾਂ ਦੀ ਮੇਜ਼ਬਾਨੀ ਨੂੰ ਲੈ ਕੇ ਚੁਣੌਤੀਆਂ ਦਾ ਜ਼ਿਕਰ ਕਰਦਾ ਰਿਹਾ ਹੈ ਅਤੇ ਅਜਿਹੇ ਵਿਚ ਕੋਵਿਡ-19 ਮਹਾਮਾਰੀ ਦੇ ਕਾਰਣ ਉਥਲ-ਪੁਥਲ ਹੋਏ ਕ੍ਰਿਕਟ ਸੈਸ਼ਨ ਵਿਚ ਆਈ. ਪੀ. ਐੱਲ. ਦੇ ਆਯੋਜਨ ਦੀ ਉਮੀਦ ਵਧ ਗਈ ਹੈ।

ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਦੀਆ ਨੇ ਕਿਹਾ,‘‘ਮੌਜੂਦਾ ਸਥਿਤੀ ਨੂੰ ਦੇਖਦੇ ਹੋਏ 16 ਟੀਮਾਂ ਦੇ ਨਾਲ ਟੀ-20 ਵਿਸ਼ਵ ਕੱਪ ਦੇ ਆਯੋਜਨ ਨੂੰ ਲੈ ਕੇ ਕਾਫੀ ਗੁੰਝਲਾਂ ਹਨ। ਆਈ. ਪੀ.ਐੱਲ. ਦਾ ਆਯੋਜਨ ਵੀ ਆਸਾਨ ਨਹੀਂ ਹੋਵੇਗਾ। ਇਸਦਾ ਆਯੋਜਨ ਅਜਿਹੇ ਸਥਾਨ ’ਤੇ ਹਣਾ ਚਾਹੀਦਾ ਹੈ, ਜਿੱਥੇ ਮੈਦਾਨ ਦੇ ਅੰਦਰ ਤੇ ਬਾਹਰ ਦੋਵਾਂ ਹੀ ਜਗ੍ਹਾ ’ਤੇ ਉਪਯੋਗੀ ਲੋੜੀਂਦਾ ਢਾਂਚਾ ਹੋਵੇ।’’ ਆਈ. ਸੀ. ਸੀ. ਨੇ ਟੀ-20 ਵਿਸ਼ਵ ਕੱਪ ਦੇ ਆਯੋਜਨ ਨੂੰ ਲੈ ਕੇ ਆਪਣਾ ਆਖਰੀ ਫੈਸਲਾ ਅਗਲੇ ਮਹੀਨੇ ਤਕ ਟਾਲ ਦਿੱਤਾ ਹੈ ਪਰ ਬੀ. ਸੀ. ਸੀ. ਆਈ. ਪਹਿਲਾਂ ਹੀ ਸਤੰਬਰ-ਅਕਤੂਬਰ ਵਿਚ ਟੂਰਨਾਮੈਂਟ ਦੇ ਅਾਯੋਜਨ ਦੀ ਯੋਜਨਾ ਬਣਾ ਰਿਹਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ ਸੀ. ਈ. ਓ. ਵੈਂਕੀ ਮੈਸੂਰ ਨੇ ਪਿਛਲੇ ਹਫਤੇ ਮੀਡੀਆ ਪ੍ਰੋਗਰਾਮ ਦੌਰਾਨ ਲੀਗ ਦੇ ਸਵਰੂਪ ਨਾਲ ‘ਛੇੜਛਾੜ’ ਨੂੰ ਲੈ ਕੇ ਵਿਰੋਧ ਦਰਜ ਕਰਵਾਇਆ ਸੀ ਪਰ ਆਈ. ਪੀ. ਐੱਲ. ਦੇ ਸਾਰੇ ਸ਼ੇਅਰਧਾਰਕ ਇਸ ਨਾਲ ਸਹਿਮਤ ਨਹੀਂ ਹਨ। ਮਹਾਮਾਰੀ ਨਾਲ ਜੁੜੀ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਛੋਟੇ ਟੂਰਨਾਮੈਂਟ ਦੇ ਆਯੋਜਨ ਵਿਚ ਵੀ ਕੋਈ ਦਿੱਕਤ ਨਹੀਂ ਹੈ, ਮੈਸੂਰ ਨਾ ਹਾਲਾਂਕਿ ਕਿਹਾ ਸੀ ਕਿ ਉਹ ਸਾਰੀਆਂ 8 ਟੀਮਾਂ ਵਲੋਂ ਬੋਲ ਰਿਹਾ ਹੈ।
ਕਾਰਟਰ ਰਾਮਾਸਵਾਮੀ : ਅਜਿਹਾ ਪਹਿਲਾ ਕ੍ਰਿਕਟਰ ਹੈ ਜਿਹੜਾ ਡੇਵਿਸ ਕੱਪ ਵੀ ਖੇਡਿਆ
NEXT STORY