ਪੈਰਿਸ- 'ਲਾਲ ਬਜਰੀ ਦੇ ਬਾਦਸ਼ਾਹ' ਰਾਫੇਲ ਨਡਾਲ ਨੇ ਇਕ ਵਾਰ ਫਿਰ ਰੋਲਂ ਗੈਰੋ 'ਤੇ ਆਪਣੀ ਬਾਦਸ਼ਾਹਤ ਸਾਬਤ ਕਰਦੇ ਹੋਏ ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਹਰਾ ਕੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਨਡਾਲ ਨੇ ਚੋਟੀ ਦਾ ਦਰਜਾ ਪ੍ਰਾਪਤ ਜੋਕੋਵਿਚ ਨੂੰ ਕਰੀਬ ਚਾਰ ਘੰਟੇ ਤਕ ਚਲੇ ਮੁਕਾਬਲੇ 'ਚ 6-2, 4-6, 6-2, 7-6 ਨਾਲ ਹਰਾਇਆ।
ਇਸ ਦੇ ਨਾਲ ਹੀ ਉਨ੍ਹਾਂ ਨੇ 14ਵੇਂ ਫ੍ਰੈਂਚ ਓਪਨ ਤੇ 22ਵੇਂ ਗ੍ਰੈਂਡਸਲੈਮ ਖ਼ਿਤਾਬ ਵਲ ਕਦਮ ਰਖ ਦਿੱਤਾ।ਜਿੱਤ ਤੋਂ ਬਾਅਦ ਉਨ੍ਹਾਂ ਕਿਹਾ, 'ਮੇਰੇ ਲਈ ਇਕ ਹੋਰ ਜਾਦੁਈ ਰਾਤ ਸੀ।' ਸ਼ੁੱਕਰਵਾਰ ਨੂੰ 36 ਸਾਲਾਂ ਦੇ ਹੋਣ ਜਾ ਰਹੇ ਨਡਾਲ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਅਲੇਕਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ।
ਨਡਾਲ ਤੇ ਜੋਕੋਵਿਚ ਦਰਮਿਆਨ ਇਹ 59ਵਾਂ ਮੁਕਾਬਲਾ ਸੀ ਤੇ ਓਪਨ ਯੁੱਗ 'ਚ ਕਿਸੇ ਵੀ ਦੋ ਖਿਡਾਰੀਆਂ ਦੇ ਇਕ ਦੂਜੇ ਖ਼ਿਲਾਫ ਇੰਨੇ ਮੈਚ ਨਹੀਂ ਖੇਡੇ ਗਏ ਹਨ। ਜੋਕੋਵਿਚ ਨੇ 30 ਮੈਚ ਜਿੱਤੇ ਹਨ ਜਦਕਿ ਨਡਾਲ ਨੂੰ 29 ਮੈਚਾਂ 'ਚ ਜਿੱਤ ਮਿਲੀ ਹੈ ਹਾਲਾਂਕਿ ਫ੍ਰੈਂਚ ਓਪਨ 'ਚ ਨਡਾਲ ਨੇ ਅੱਠ ਤੇ ਜੋਕੋਵਿਚ ਨੇ ਦੋ ਮੈਚ ਜਿੱਤੇ ਹਨ। ਹੁਣ ਰੋਲਾਂ ਗੈਰੋ 'ਤੇ ਨਡਾਲ ਦਾ ਕਰੀਅਰ ਰਿਕਾਰਡ 110.3 ਹੈ। ਪਿਛਲੇ ਸਾਲ ਜੋਕੋਵਿਚ ਨੇ ਉਨ੍ਹਾਂ ਨੂੰ ਸੈਮੀਫਾਈਨਲ 'ਚ ਹਰਾਇਆ ਸੀ।
ਦੱਖਣੀ ਕੋਰੀਆ ਖ਼ਿਲਾਫ਼ 4-4 ਨਾਲ ਡਰਾਅ ਖੇਡ ਕੇ ਭਾਰਤ ਏਸ਼ੀਆ ਕੱਪ ਦੀ ਖ਼ਿਤਾਬੀ ਦੌੜ ਤੋਂ ਬਾਹਰ
NEXT STORY