ਸਪੋਰਟਸ ਡੈਸਕ- ਫ੍ਰੈਂਚ ਓਪਨ ਚੈਂਪੀਅਨ ਬਾਰਬੋਰਾ ਕ੍ਰੇਈਸਿਕੋਵਾ ਨੇ ਦੋ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਮੁਗੂਰੂਜਾ ਨੂੰ 6-3, 7-6 ਨਾਲ ਹਰਾ ਕੇ ਅਮਰੀਕੀ ਓਪਨ ਦੇ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ। ਅੱਠਵਾਂ ਦਰਜਾ ਪ੍ਰਾਪਤ ਕ੍ਰੇਈਸਿਕੋਵਾ ਨੇ ਦੂਜੇ ਸੈੱਟ 'ਚ 6-5 ਨਾਲ ਪੱਛੜਨ ਦੇ ਬਾਅਦ ਮੈਡੀਕਲ ਬ੍ਰੇਕ ਲਿਆ। ਖੇਡ ਬਹਾਲ ਹੋਣ 'ਤੇ ਉਨ੍ਹਾਂ ਨੇ ਲਗਾਤਾਰ 7 ਅੰਕ ਬਣਾਏ। ਹੁਣ ਉਨ੍ਹਾਂ ਦਾ ਸਾਹਮਣਾ ਚੈੱਗ ਗਣਰਾਜ ਦੀ ਐਰਿਨਾ ਸਬਾਲੇਂਕਾ ਨਾਲ ਹੋਵੇਗਾ ਜੋ ਦੁਨੀਆ ਦੀ ਦੂਜੀ ਨੰਬਰ ਦੀ ਖਿਡਾਰੀ ਹੈ। ਮੁਗੂਰੂਜਾ 2016 ਫ਼੍ਰੈਂਚ ਓਪਨ ਤੇ 2017 ਵਿੰਬਲਡਨ ਜਿੱਤੀ ਹੈ ਤੇ ਪਿਛਲੇ ਸਾਲ ਆਸਟਰੇਲੀਆ ਓਪਨ 'ਚ ਉਪ ਜੇਤੂ ਰਹੀ ਪਰ ਅਮਰੀਕੀ ਓਪਨ 'ਚ ਚੌਥੇ ਦੌਰ ਤੋਂ ਅੱਗੇ ਨਾ ਵੱਧ ਸਕੀ।
ਅਨੁਰਾਗ ਠਾਕੁਰ ਨੇ ਖੇਡ ਸੰਘਾਂ ਨੂੰ ਕਿਹਾ, ਅਗਲੀਆਂ ਓਲੰਪਿਕ ਲਈ ਵੱਡੀਆਂ ਯੋਜਨਾਵਾਂ ਬਣਾਉਣ
NEXT STORY