ਬਾਰਸੀਲੋਨਾ - ਕੇਟਲਨ ਚੈੱਸ ਸਰਕਟ ਦੇ ਤੀਜੇ ਟੂਰਨਾਮੈਂਟ 20ਵੇਂ ਸੰਤ ਮਾਰਟੀ ਇੰਟਰਨੈਸ਼ਨਲ ਸ਼ਤਰੰਜ ਦਾ ਖਿਤਾਬ ਟਾਪ ਸੀਡ ਅਜਰਬੈਜਾਨ ਦੇ ਗਾਦਿਰ ਗਸਿਮੋਵ ਨੇ 9 ਮੈਚ 'ਚੋਂ 7.5 ਅੰਕਾਂ ਨਾਲ ਜਿੱਤ ਲਿਆ। ਕੇਟਲਨ ਸਰਕਟ ਵਿਚ ਬਾਰਬੇਰਾ ਤੋਂ ਬਾਅਦ ਇਹ ਉਸ ਦਾ ਲਗਾਤਾਰ ਦੂਜਾ ਖਿਤਾਬ ਰਿਹਾ। ਦੂਜੇ ਸਥਾਨ 'ਤੇ ਪੇਰੂ ਦਾ ਅਲਕਾਂਤਰਾ ਮਾਰਟੀਨੇਜ ਰਿਹਾ, ਜਿਸ ਨੇ 7 ਅੰਕ ਬਣਾਏ। ਇੰਨੇ ਹੀ ਅੰਕ ਬਣਾਉਣ ਵਾਲਾ ਕਿਊਬਾ ਦਾ ਲੂਈਸ ਲਜਰ ਟਾਈਬ੍ਰੇਕ ਵਿਚ ਅੱਗੇ ਰਿਹਾ। ਚੌਥੇ ਸਥਾਨ 'ਤੇ ਭਾਰਤ ਦਾ ਮਿਤ੍ਰਭਾ ਗੂਹਾ ਰਿਹਾ, ਜਿਸ ਨੇ 6.5 ਅੰਕ ਬਣਾਏ ਤੇ ਨਾਲ ਹੀ ਉਹ ਆਪਣਾ ਪਹਿਲਾ ਗ੍ਰੈਂਡ ਮਾਸਟਰ ਨਾਰਮ ਹਾਸਲ ਕਰਨ ਵਿਚ ਸਫਲ ਰਿਹਾ।
ਹੋਰਨਾਂ ਭਾਰਤੀ ਖਿਡਾਰੀਆਂ ਵਿਚ ਨੀਲੇਸ਼ ਸਹਾ ਇੰਟਰਨੈਸ਼ਨਲ ਮਾਸਟਰ ਨਾਰਮ ਲੈਣ ਵਿਚ ਸਫਲ ਰਿਹਾ ਤੇ 6 ਅੰਕਾਂ ਨਾਲ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ 11ਵੇਂ ਸਥਾਨ 'ਤੇ ਰਿਹਾ। 6 ਅੰਕਾਂ ਨਾਲ ਹੀ ਸੌਰਭ ਆਨੰਦ 17ਵੇਂ, ਇਨਯਾਨ ਪੀ. 18ਵੇਂ ਤੇ ਅਭਿਸ਼ੇਕ ਦਾਸ 20ਵੇਂ ਸਥਾਨ 'ਤੇ ਰਿਹਾ। ਪ੍ਰਤੀਯੋਗਿਤਾ ਵਿਚ 24 ਦੇਸ਼ਾਂ ਦੇ 118 ਕੌਮਾਂਤਰੀ ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿਚ 49 ਟਾਈਟਲ ਹੋਲਡਰ ਖਿਡਾਰੀ ਸਨ।
ਹਾਲ ਆਫ ਫੇਮ ਏ. ਟੀ. ਪੀ. ਟੈਨਿਸ ਟੂਰਨਾਮੈਂਟ 'ਚ ਰਾਮਕੁਮਾਰ ਬਣੇ ਉਪ-ਜੇਤੂ
NEXT STORY