ਨਟਾਡੋਲਾ ਬੇ (ਫਿਜ਼ੀ)— ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਅੰਤਿਮ ਦੌਰ 'ਚ 6 ਅੰਡਰ 66 ਦੇ ਸ਼ਾਨਦਾਰ ਸਕੋਰ ਦੇ ਨਾਲ ਇੱਥੇ ਫਿਜੀ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਲਿਆ ਜੋ ਉਨ੍ਹਾਂ ਦਾ ਯੂਰਪੀ ਟੀਮ ਦਾ ਪਹਿਲਾ ਖਿਤਾਬ ਹੈ। 30 ਸਾਲ ਦੇ ਭੁੱਲਰ ਇਸ ਦੇ ਨਾਲ ਹੀ ਏਸ਼ੀਆਈ ਟੂਰ 'ਤੇ ਭਾਰਤ ਦੇ ਸਭ ਤੋਂ ਸਫਲ ਖਿਡਾਰੀ ਬਣ ਗਏ। ਉਹ ਆਸਟਰੇਲੀਆ ਟੂਰ 'ਤੇ ਜਿੱਤ ਦਰਜ ਕਰਨ ਵਾਲੇ ਪਹਿਲੇ ਭਾਰਤੀ ਵੀ ਹਨ।
ਇਹ ਏਸ਼ੀਆਈ ਟੂਰ 'ਤੇ ਉਨ੍ਹਾਂ ਦੀ ਨੌਵੀਂ ਜਿੱਤ ਅਤੇ ਕੁਲ 10ਵਾਂ ਕੌਮਾਂਤਰੀ ਖਿਤਾਬ ਹੈ। ਭੁੱਲਰ ਨੇ ਅੰਤਿਮ ਦੌਰ 'ਚ ਪੰਜ ਬਰਡੀ, ਇਕ ਈਗਲ ਅਤੇ ਇਕ ਬੋਗੀ ਨਾਲ 6 ਅੰਡਰ ਦਾ ਸਕੋਰ ਬਣਾਇਆ। ਉਨ੍ਹਾਂ ਦਾ ਕੁਲ ਸਕੋਰ 14 ਅੰਡਰ 274 ਰਿਹਾ। ਭੁੱਲਰ ਨੇ ਆਸਟਰੇਲੀਆ ਦੇ ਐਂਥੋਨੀ ਕਵੇਲ ਨੂੰ ਇਕ ਸ਼ਾਟ ਨਾਲ ਪਛਾੜਿਆ ਜਿਨ੍ਹਾਂ ਨੇ ਅੰਤਿਮ ਦੌਰ 'ਚ 9 ਅੰਡਰ 63 ਦਾ ਬਿਹਤਰੀਨ ਕਾਰਡ ਖੇਡਿਆ। ਦੱਖਣੀ ਅਫਰੀਕਾ ਦੇ ਅਰਨੀ ਐਲਸ (65) ਅਤੇ ਆਸਟਰੇਲੀਆ ਦੇ ਬੇਨ ਕੈਂਪਬੇਲ (66) ਸੰਯੁਕਤ ਤੀਜੇ ਸਥਾਨ 'ਤੇ ਰਹੇ। ਭਾਰਤ ਦੇ ਅਜੀਤੇਸ਼ ਸੰਧੂ ਅੰਤਿਮ ਦੌਰ 'ਚ 71 ਦੇ ਸਕੋਰ ਦੇ ਨਾਲ ਸੰਯੁਕਤ ਤੌਰ 'ਤੇ 43ਵੇਂ ਸਥਾਨ 'ਤੇ ਰਹੇ।
ਕਪਿਲ ਦੇਵ ਨੇ ਕੀਤਾ ਆਈ.ਪੀ.ਐੱਲ. ਦੀ ਤਰਜ 'ਤੇ ਗੋਲਫ ਦਾ ਸਮਰਥਨ
NEXT STORY