ਨਵੀਂ ਦਿੱਲੀ— ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਕੋਵਿਡ-19 ਮਹਾਮਾਰੀ ਦੇ ਕਾਰਨ ਹੋਏ ਨੁਕਸਾਨ ਤੋਂ ਬਹੁਤ ਦੁਖੀ ਤੇ ਭੈਭੀਤ ਹਨ। ਗਾਂਗੁਲੀ ਨੇ ਇਸ ਸੰਕਟ ਦੀ ਤੁਲਨਾ ਖਤਰਨਾਕ ਵਿਕਟ 'ਤੇ ਟੈਸਟ ਮੈਚ ਖੇਡਣ ਨਾਲ ਕੀਤੀ। ਇਸ ਸਾਬਕਾ ਕਪਤਾਨ ਨੇ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੇ ਦਿਨਾਂ ਦੀ ਜ਼ਿੰਦਗੀ 'ਤੇ ਗੱਲ ਕੀਤੀ।
ਕੋਰੋਨਾ ਬਹੁਤ ਖਤਰਨਾਕ
ਇਸ ਬੀਮਾਰੀ ਕਾਰਨ ਦੁਨੀਆ ਭਰ 'ਚ ਹੁਣ ਤਕ 34 ਲੱਖ ਲੋਕ ਪੀੜਤ ਹਨ, ਜਦਕਿ 2 ਲੱਖ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਗਾਂਗੁਲੀ ਨੇ ਕਿਹਾ ਕਿ ਇਹ ਬਹੁਤ ਖਤਰਨਾਕ ਵਿਕਟ 'ਤੇ ਟੈਸਟ ਮੈਚ ਖੇਡਣ ਵਰਗੀ ਸਥਿਤੀ ਹੈ। ਗੇਂਦ ਸੀਮ ਵੀ ਕਰ ਰਹੀ ਹੈ ਤੇ ਸਪਿਨ ਵੀ ਲੈ ਰਹੀ ਹੈ। ਬੱਲੇਬਾਜ਼ ਦੇ ਕੋਲ ਗਲਤੀ ਦੀ ਘੱਟ ਸਕੋਪ ਹੈ। ਸੌਰਵ ਗਾਂਗੁਲੀ ਨੇ ਕਿਹਾ ਕਿ ਇਸ ਲਈ ਬੱਲੇਬਾਜ਼ ਨੂੰ ਗਲਤੀ ਕਰਨ ਤੋਂ ਬਚਦੇ ਹੋਏ ਵਿਕਟ ਬਚਾ ਕੇ ਦੌੜਾਂ ਬਣਾਉਣੀਆਂ ਹੋਣਗੀਆਂ। ਗਾਂਗੁਲੀ ਨੇ ਆਪਣੇ ਜਮਾਨੇ 'ਚ ਕਈ ਦਿੱਗਜ ਤੇਜ਼ ਗੇਂਦਬਾਜ਼ਾਂ ਤੇ ਸਪਿਨਰਾਂ ਦਾ ਡਕ ਕੇ ਸਾਹਮਣਾ ਕੀਤਾ ਤੇ ਉਸ 'ਚ ਸਫਲਤਾ ਹਾਸਲ ਕੀਤੀ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਖੇਡ ਦੇ ਮੁਸ਼ਕਿਲ ਪਲਾਂ ਤੇ ਵਰਤਮਾਨ ਦੇ ਸਿਹਤ ਸੰਗਠਨ ਨੂੰ ਇਕ ਵਰਗਾ ਦੱਸਿਆ। ਗਾਂਗੁਲੀ ਨੇ ਕਿਹਾ ਕਿ ਲੋਕ ਇਸ ਮਹਾਮਾਰੀ ਤੋਂ ਬਹੁਤ ਪ੍ਰਭਾਵਿਤ ਹਨ, ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅਜਿਹੀ ਸਥਿਤੀ ਮੈਨੂੰ ਬਹੁਤ ਪ੍ਰੇਸ਼ਾਨ ਕਰ ਦਿੰਦੇ ਹੈ ਤੇ ਮੈਨੂੰ ਵੀ ਡਰ ਲਗਦਾ ਹੈ। ਗਾਂਗੁਲੀ ਨੇ ਕਿਹਾ ਕਿ ਲੋਕ ਕਰਿਆਨੇ ਦਾ ਸਮਾਨ, ਖਾਣਾ ਆਦਿ ਪਹੁੰਚਣ ਦੇ ਲਈ ਮੇਰੇ ਘਰ 'ਤੇ ਵੀ ਆਉਂਦੇ ਹਨ। ਇਸ ਲਈ ਮੈਨੂੰ ਵੀ ਥੋੜਾ ਡਰ ਲੱਗਦਾ ਹੈ। ਇਹ ਮਿਲੀਆਂ ਜੁਲੀਆਂ ਭਾਵਨਾਵਾਂ ਹਨ, ਮੈਂ ਜਿੰਨਾ ਜਲਦੀ ਹੋ ਸਕੇ, ਇਸ ਬੀਮਾਰੀ ਦਾ ਅੰਤ ਚਾਹੁੰਦਾ ਹਾਂ।
ਖੇਡ ਰਤਨ ਪੰਜਾਬ ਦੇ : ਲੀਵਿੰਗ ਲੀਜੈਂਡ ਆਫ ਹਾਕੀ ‘ਬਲਬੀਰ ਸਿੰਘ ਸੀਨੀਅਰ’ (ਤਸਵੀਰਾਂ)
NEXT STORY