ਕੋਲਕਾਤਾ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ (ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ ਦੇ ਪ੍ਰਧਾਨ) ਨੇ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਨੂੰ ਵਧੀਆ ਦੱਸਿਆ ਹੈ। ਭਾਰਤੀ ਟੀਮ ਅਗਲੇ ਮਹੀਨੇ ਇੰਗਲੈਂਡ ਤੋਂ ਦੌਰੇ 'ਤੇ ਜਾ ਰਹੀ ਹੈ। 3 ਜੁਲਾਈ ਤੋਂ ਸ਼ੁਰੂ ਹੋ ਰਹੇ ਇਸ ਦੌਰੇ 'ਤੇ ਭਾਰਤੀ ਟੀਮ 3 ਟੀ-20 ਕੌਮਾਂਤਰੀ, 3 ਵਨ ਡੇ ਕੌਮਾਂਤਰੀ ਤੇ 5 ਟੈਸਟ ਮੈਚ ਖੇਡੇਗੀ।
ਗਾਂਗੁਲੀ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਭਾਰਤੀ ਟੀਮ ਇੰਗਲੈਂਡ 'ਚ ਵਧੀਆ ਪ੍ਰਦਰਸ਼ਨ ਕਰੇਗੀ। ਜਿਸ ਤਰ੍ਹਾਂ ਭਾਰਤੀ ਟੀਮ ਨੇ ਦੱਖਣੀ ਅਫਰੀਕਾ 'ਚ ਵਨ ਡੇ ਸੀਰੀਜ਼ 'ਚ ਪ੍ਰਦਰਸ਼ਨ ਕੀਤਾ ਜੇਕਰ ਉਸ ਨੇ ਇਸ ਨੂੰ ਬਰਕਰਾਰ ਰੱਖਿਆ ਤਾਂ ਬੇਸ਼ੱਕ ਇੰਗਲੈਂਡ 'ਚ ਵੀ ਜਿੱਤਾਂਗੇ। ਇੰਗਲੈਂਡ ਨੇ ਹਾਲ ਹੀ 'ਚ ਪਾਕਿਸਤਾਨ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਸੀ। ਗਾਂਗੁਲੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਤੋਂ ਬਹੁਤ ਵਧੀਆ ਟੀਮ ਹੈ। ਭਾਰਤ ਕੋਲ ਸੀਰੀਜ਼ ਜਿੱਤਣ ਦਾ ਵਧੀਆ ਮੌਕਾ ਹੋਵੇਗਾ।
FIFA ਵਰਲਡ ਕੱਪ ਮੈਚਾਂ ਲਈ ਇਕ ਘੰਟੇ 'ਚ ਵਿਕੀਆਂ 1,20,000 ਟਿਕਟਾਂ
NEXT STORY