ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁਖੀ ਸੌਰਭ ਗਾਂਗੁਲੀ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਇਸ ਸਾਲ ਦੇ ਅੰਤ ਵਿਚ ਆਸਟਰੇਲੀਆ ਵਿਰੁੱਧ ਹੋਣ ਵਾਲੀ ਸੀਰੀਜ਼ ਵਿਚ ਜਿੱਤ ਦੀ ਉਮੀਦ ਲਾਈ ਹੈ। ਗਾਂਗੁਲੀ ਨੇ ਕਿਹਾ ਕਿ ਆਸਟਰੇਲੀਆ ਵਿਰੁੱਧ ਆਗਾਮੀ ਸੀਰੀਜ਼ 2018-19 ਦੀ ਸੀਰੀਜ਼ ਤੋਂ ਜ਼ਿਆਦਾ ਮੁਸ਼ਕਿਲ ਹੋਣ ਵਾਲੀ ਹੈ ਪਰ ਤੁਹਾਨੂੰ ਆਪਣੇ ਪੱਧਰ ਦੇ ਅਨੁਸਾਰ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤ ਨੇ ਪਿਛਲੇ ਆਸਟਰੇਲੀਆ ਦੌਰੇ ਵਿਚ ਟੈਸਟ ਸੀਰੀਜ਼ ਵਿਚ 2-1 ਨਾਲ ਜਿੱਤ ਹਾਸਲ ਕੀਤੀ ਸੀ, ਜਿਹੜੀ ਭਾਰਤ ਦੀ ਆਸਟਰੇਲੀਆਈ ਧਰਤੀ 'ਤੇ ਪਹਿਲੀ ਟੈਸਟ ਸੀਰੀਜ਼ ਜਿੱਤ ਸੀ। ਗਾਂਗੁਲੀ ਨੂੰ ਉਮੀਦ ਹੈ ਕਿ ਭਾਰਤੀ ਟੀਮ ਆਸਟਰੇਲੀਆ ਵਿਚ ਲਾਗਤਾਰ ਸੀਰੀਜ਼ ਜਿੱਤ ਹਾਸਲ ਕਰੇਗੀ। ਭਾਰਤ ਨੂੰ ਇਸ ਸਾਲ ਦੇ ਅੰਤ ਵਿਚ ਆਸਟਰੇਲੀਆ ਵਿਚ ਚਾਰ ਟੈਸਟਾਂ ਦੀ ਸੀਰੀਜ਼ ਖੇਡਣੀ ਹੈ।
ਭਾਰਤ ਦੇ ਸਾਬਕਾ ਕਪਤਾਨ ਗਾਂਗੁਲੀ ਨੇ ਕਿਹਾ,''ਮੈਂ ਇਹ ਗੱਲਾਂ ਵਿਰਾਟ ਨੂੰ ਵੀ ਕਹੀਆਂ ਹਨ। ਮੈਂ ਉਸ ਨੂੰ ਅਜਿਹਾ ਇਸ ਲਈ ਕਿਹਾ ਹੈ ਕਿਉਂਕਿ ਉਹ ਵਿਰਾਟ ਕੋਹਲੀ ਹੈ ਤੇ ਉਸਦਾ ਪੱਧਰ ਉੱਚਾ ਹੈ। ਜਦੋਂ ਤੁਸੀਂ ਆਪਣੀ ਟੀਮ ਦੇ ਨਾਲ ਆਸਟਰੇਲੀਆ ਵਿਰੁੱਧ ਖੇਡਣ ਮੈਦਾਨ ਵਿਚ ਉਤਰਦੇ ਹੋ ਤਾਂ ਮੈਂ ਤੁਹਾਡੇ ਤੋਂ ਸਿਰਫ ਚੰਗੇ ਪ੍ਰਦਰਸ਼ਨ ਦੀ ਉਮੀਦ ਨਹੀਂ ਕਰਦਾ ਸਗੋਂ ਤੁਹਾਡੇ ਕੋਲੋਂ ਜਿੱਤ ਦੀ ਲੋੜ ਹੁੰਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਤੁਸੀਂ ਇਕ ਮਾਪਦੰਡ ਤੈਅ ਕਰ ਰੱਖਿਆ ਹੈ। ਅਜਿਹਾ ਹਰ ਕਿਸੇ ਦੇ ਨਾਲ ਨਹੀਂ ਹੈ, ਇਸ ਲਈ ਤੁਹਾਨੂੰ ਆਪਣੇ ਮਾਪਦੰਡ ਦੇ ਹਿਸਾਬ ਨਾਲ ਖੇਡਣਾ ਪਵੇਗਾ।'' ਭਾਰਤ ਨੇ 2018-19 ਦੌਰੇ ਵਿਚ ਆਸਟਰੇਲੀਆ ਵਿਚ ਆਪਣੀ ਪਹਿਲੀ ਟੈਸਟ ਸੀਰੀਜ਼ 2-1 ਨਾਲ ਜਿੱਤੀ ਸੀ। ਉਸ ਸਮੇਂ ਆਸਟਰੇਲੀਆ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੇ ਬਿਨਾਂ ਖੇਡ ਰਹੀ ਸੀ। ਉਨ੍ਹਾਂ ਦੋਵਾਂ 'ਤੇ ਦੱਖਣੀ ਅਫਰੀਕਾ ਵਿਰੁੱਧ ਟੈਸਟ ਮੈਚ ਵਿਚ ਗੇਂਦ ਨਾਲ ਛੇੜਖਾਨੀ ਨੂੰ ਲੈ ਕੇ ਇਕ ਸਾਲ ਦੀ ਪਾਬੰਦੀ ਲੱਗੀ ਹੋਈ ਸੀ।
ਰੋਨਾਲਡਿਨ੍ਹੋ ਦੀ ਨਜ਼ਰਬੰਦੀ ਤੋਂ ਰਿਹਾਅ ਕਰਨ ਦੀ ਅਪੀਲ ਰੱਦ
NEXT STORY