ਜਲੰਧਰ - ਰੀਅਡ ਮੈਡ੍ਰਿਡ ਦੇ ਗੋਲਕੀਪਰ ਗੈਰੇਥ ਬੈੱਲ ਨੇ ਮਾਡਲ ਐਮਾ ਜੋਨਸ ਨਾਲ ਵਿਆਹ ਸਾਲ ਭਰ ਲਈ ਟਾਲ ਦਿੱਤਾ ਹੈ। ਗੈਰੇਥ ਨੇ ਐਮਾ ਨੂੰ ਜੁਲਾਈ 2016 ਵਿਚ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਤਦ ਉਸ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਪੋਸਟ ਕਰ ਕੇ ਇਸਦਾ ਐਲਾਨ ਕੀਤਾ ਸੀ।
ਗੈਰੇਥ ਨੇ ਇਟਲੀ ਦੇ ਵਿੰਚੀਗਿਲਯਾਟਾ ਮਹਲ ਵਿਚ ਵਿਆਹ ਕਰਨਾ ਸੀ, ਜਿੱਥੇ ਉਸਦੇ ਟੀਮ ਮੇਟ ਥਿਓ ਵਾਲਕਾਟ ਨੇ 2014 ਵਿਚ ਵਿਆਹ ਕੀਤਾ ਸੀ। ਵਿਆਹ ਟਾਲਣ ਦੇ ਪਿੱਛੇ ਐਮਾ ਦਾ ਉਲਝੇ ਪਰਿਵਾਰਕ ਵਿਵਾਦਾਂ ਨੂੰ ਮੰਨਿਆ ਜਾ ਰਿਹਾ ਹੈ।
ਦਰਸਅਲ ਐਮਾ ਦੇ ਪਿਤਾ 54 ਸਾਲ ਦੇ ਮਾਰਟਿਨ 2.6 ਮਿਲੀਅਨ ਦੇ ਸ਼ੇਅਰ ਸਕੈਮ ਵਿਚ ਦੋਸ਼ੀ ਪਾਏ ਜਾਣ 'ਤੇ 6 ਸਾਲ ਦੀ ਸਜ਼ਾ ਕੱਟ ਰਹੇ ਹਨ। ਇਸਦੇ ਇਲਾਵਾ ਏਮਾ ਦਾ ਕਜ਼ਨ ਐਪੀਫੇਨੀ ਡ੍ਰਿੰਗ ਵੀ ਡਰੱਗ ਤੇ ਨਾਜਾਇਜ਼ ਪੈਸਿਆਂ ਨਾਲ ਫੜਿਆ ਜਾ ਚੁੱਕਾ ਹੈ।
ਐਮਾ ਪਹਿਲਾਂ ਹੀ ਆਪਣੀ ਆਂਟੀ ਤੇ ਉਸਦੇ ਸਾਬਕਾ ਤੇ ਮੌਜੂਦਾ ਪਤੀ ਨੂੰ ਬਲੈਕਲਿਸਟ ਕਰ ਚੁੱਕੀ ਹੈ। ਪਰਿਵਾਰ ਵਿਚ ਇੰਨੇ ਸਾਰੇ ਵਿਵਾਦ ਇਕ ਸਮੇਂ ਸਾਹਮਣੇ ਆਉਣ ਨਾਲ ਐਮਾ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਅਜਿਹੇ ਵਿਚ ਗੈਰੇਥ ਨੇ ਵਿਆਹ ਨੂੰ ਫਿਲਹਾਲ ਟਾਲਣ ਦਾ ਫੈਸਲਾ ਕੀਤਾ।
ਜ਼ਿਕਰਯੋਗ ਹੈ ਕਿ ਗੈਰੇਥ ਤੇ ਐਮਾ ਦੇ 3 ਬੱਚੇ (2 ਬੇਟੀਆਂ ਤੇ 1 ਬੇਟਾ) ਹਨ। ਉਸਦੀ ਪਹਿਲੀ ਬੇਟੀ ਅਲਬਾ ਵਾਈਲੇਟ ਦਾ ਜਨਮ 2012, ਦੂਜੀ ਬੇਟੀ ਨਾਵਾ ਵੇਂਲੇਟੀਨਾ ਦਾ 2016 ਵਿਚ ਤੇ ਬੇਟੇ ਏਲੈਕਸ ਦਾ ਜਨਮ ਮਈ 2018 ਵਿਚ ਹੋਇਆ ਸੀ।
ਗੇਲ ਨੇ ਵੈਸਟਇੰਡੀਜ਼ ਦੀ ਧਰਤੀ 'ਤੇ ਹਾਸਲ ਕੀਤੀ ਇਹ ਉਪਲੱਬਧੀ
NEXT STORY