ਨਵੀਂ ਦਿੱਲੀ— ਗੜਵਾਲ ਹੀਰੋਜ਼ ਨੇ ਸਾਬਕਾ ਚੈਂਪੀਅਨ ਇੰਡੀਅਨ ਏਅਰਫੋਰਸ (ਆਈ.ਏ.ਐੱਫ.) ਨੂੰ ਵੀਰਵਾਰ ਨੂੰ ਇੱਥੇ ਅੰਬੇਡਕਰ ਸਟੇਡੀਅਮ 'ਚ ਖੇਡੇ ਗਏ ਡੀ.ਐੱਸ.ਏ. ਸਾਲਾਨਾ ਸੀਨੀਅਰ ਡਿਵੀਜ਼ਨ ਓਪਨ ਕਲੱਬ ਫੁੱਟਬਾਲ ਲੀਗ ਚੈਂਪੀਅਨਸ਼ਿਪ ਦੇ ਫਾਈਨਲਸ 'ਚ ਟਾਈ ਬ੍ਰੇਕਰ 'ਚ 5-3 ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਨਿਰਧਾਰਤ 90 ਮਿੰਟ ਅਤੇ ਵਾਧੂ ਸਮੇਂ ਤਕ ਸਕੋਰ 1-1 ਨਾਲ ਬਰਾਬਰ ਰਹਿਣ ਦੇ ਬਾਅਦ ਟਾਈ ਬ੍ਰੇਕਰ ਦਾ ਸਹਾਰਾ ਲਿਆ ਗਿਆ ਜਿਸ 'ਚ ਗੜਵਾਲ ਹੀਰੋਜ਼ ਨੇ ਬਾਜ਼ੀ ਮਾਰ ਲਈ।
ਗੜਵਾਲ ਹੀਰੋਜ਼ ਨੇ ਪਹਿਲੇ ਹਾਫ ਦੇ ਇੰਜਰੀ ਟਾਈਮ 'ਚ ਬੜ੍ਹਤ ਬਣਾਈ ਜਦਕਿ ਏਅਰਫੋਰਸ ਨੇ 75ਵੇਂ ਮਿੰਟ 'ਚ ਬਰਾਬਰੀ ਹਾਸਲ ਕਰ ਲਈ। ਟਾਈ ਬ੍ਰੇਕਰ 'ਚ ਗੜਵਾਲ ਹੀਰੋਜ਼ ਨੇ ਚਾਰ ਨਿਸ਼ਾਨੇ ਵਿੰਨ੍ਹੇ ਜਦਕਿ ਏਅਰਫੋਰਸ ਦੀ ਟੀਮ ਦੇ ਦੋ ਨਿਸ਼ਾਨੇ ਲੱਗੇ। ਜੇਤੂ ਗੜਵਾਲ ਹੀਰੋਜ਼ ਨੂੰ ਡੇਢ ਲੱਖ ਰੁਪਏ ਅਤੇ ਉਪ ਜੇਤੂ ਏਅਰਫੋਰਸ ਨੂੰ 75 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਹਾਰੀਆਂ ਸੈਮੀਫਾਈਨਲਿਸਟ ਟੀਮਾਂ ਯੰਗ ਮੈਨ ਅਤੇ ਦਿੱਲੀ ਐੱਫ.ਸੀ. ਨੂੰ 40-40 ਹਜ਼ਾਰ ਰੁਪਏ ਮਿਲੇ।
ਵਿਸ਼ਵ ਕੱਪ ਦੇ ਓਪਨਿੰਗ ਮੈਚ 'ਚ ਹੀ ਇੰਗਲੈਂਡ ਦੇ ਖਿਡਾਰੀ ਨੇ ਇਕ ਹੱਥ ਨਾਲ ਫੜਿਆ ਹੈਰਾਨੀਜਨਕ ਕੈਚ (ਦੇਖੋ ਵੀਡੀਓ)
NEXT STORY